ਚੰਡੀਗੜ੍ਹ, 3 ਅਗਸਤ – ਅਮਰਨਾਥ ਯਾਤਰਾ ਉਤੇ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਵਿਚ ਵੀ ਪੁਲਿਸ ਨੂੰ ਹਾਈ ਐਲਰਟ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਰਹੱਦੀ ਇਲਾਕਿਆਂ, ਖਾਸ ਕਰਕੇ ਪਠਾਨਕੋਟ ਵਿਚ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ। ਇੱਥੇ ਆਉਣ-ਜਾਣ ਵਾਲਿਆਂ ਉਤੇ ਖਾਸ ਨਜਰ ਰੱਖੀ ਜਾ ਰਹੀ ਹੈ।