ਚੰਡੀਗੜ੍ਹ, 2 ਅਗਸਤ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਭਾਰਤ ਸਰਕਾਰ ਦੁਆਰਾ ਲੇਬਰ ਐਕਟ ਅਤੇ ਵਰਕਿੰਗ ਜਰਨਲਿਸਟ ਐਕਟ ਅਤੇ ਲੇਬਰ ਐਕਟ ਵਿਚ ਸੋਧ ਕਰਨ ਦੇ ਵਿਰੋਧ ਵਿਚ ਦੇਸ਼ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਅੱਜ ਸੈਕਟਰ 17 ਵਿਚ ਵਰਦੇ ਮੀਂਹ ‘ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ‘ਤੇ ਵੱਖ ਵੱਖ ਅਖ਼ਬਾਰਾਂ, ਚੈਨਲਾਂ ਦੇ ਪੱਤਰਕਾਰਾਂ ਤੋਂ ਇਲਾਵਾ ਇਲੈਕਟ੍ਰੋਨਿਕਸ ਮੀਡੀਆ ਵੈਲਫੇਅਰ ਐਸੋਸ਼ੀਏਸ਼ਨ, ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਰੋਸ ਰੈਲੀ ਵਿਚ ਹਿੱਸਾ ਲਿਆ।
ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ
ਕੇਂਦਰ ਸਰਕਾਰ ਪ੍ਰੈਸ ਦੀ ਆਜ਼ਾਦੀ ‘ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੇਬਰ ਐਕਟ ਵਿਚ ਸੋਧ ਕਰਨ ਨਾਲ ਪੱਤਰਕਾਰਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ। ਇਸ ਮੌਕੇ ‘ਤੇ ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ, ਸਰਪ੍ਰਸਤ ਤਰਲੋਚਨ ਸਿੰਘ, ਜਗਤਾਰ ਸਿੰਘ ਸਿੱਧੂ, ਬਲਵਿੰਦਰ ਸਿਪਰੇ, ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ, ਜਗਤਾਰ ਸਿੰਘ ਭੁੱਲਰ, ਯੂਨੀਅਨ ਦੀ ਜਨਰਲ ਸਕੱਤਰ ਬਿੰਦੂ ਸਿੰਘ, ਇਲੈਕਟ੍ਰੋਨਿਕਸ ਮੀਡੀਆ ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਰਵਿੰਦਰ ਮੀਤ ਨੇ ਸੰਬੋਧਨ ਕਰਦੇ ਹੋਏ ਸਮੂਹ ਪੱਤਰਕਾਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਇਕ ਮੰਚ ਥੱਲੇ ਇਕੱਤਰ ਹੋਣ ਦੀ ਅਪੀਲ ਕੀਤੀ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੱਤਰਕਾਰ ਹਰ ਵਰਗ ਦੀ ਮੁਸ਼ਕਲ ਵਿਚ ਮੱਦਦ ਕਰਨ ਲਈ ਸਹਾਈ ਹੁੰਦਾ ਹੈ ਜਦੋਂ ਹੁਕਮਰਾਨ ਪੱਤਰਕਾਰ ਜਾਂ ਅਖ਼ਬਾਰ ਦੀ ਅਵਾਜ਼ ਦਬਾਉਣ ਦਾ ਯਤਨ ਕਰਦੇ ਹਨ ਤਾਂ ਕੋਈ ਧਿਰ ਮੀਡੀਆਂ ਦੇ ਹੱਕ ਵਿਚ ਨਹੀਂ ਖੜ੍ਹਦੀ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਅਤੇ ਲੇਬਰ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ‘ਤੇ ਅਜਾਇਬ ਸਿੰਘ ਔਜਲਾ, ਸੁਖਜਿੰਦਰ
ਸੋਢੀ, ਕਰਨੈਲ ਸਿੰਘ ਜੀਤ, ਮਨਜੀਤ ਸੋਹੀ, ਨਿਰਮਲ ਸਿੰਘ ਮਾਨਸ਼ਾਹੀਆਂ, ਨਲਿਨ ਅਚਾਰੀਆ, ਕੇਪੀ ਸਿੰਘ, ਹਰਕੰਵਲ ਕੰਗ, ਭੂਸ਼ਨ ਸੂਦ, ਸੰਤੋਸ਼ ਗੁਪਤਾ, ਡੀ.ਆਰ ਸਿੰਗਲਾ, ਆਰ.ਐਸ ਲਿਬਰੇਟ, ਦੀਪਕ ਸ਼ਰਮਾ ਚਨਾਰਥਲ, ਦਰਸ਼ਨ ਸਿੰਘ ਖੋਖਰ, ਵਿਕਰਮਜੀਤ ਸਿੰਘ ਮਾਨ, ਸਤਨਾਮ ਸਿੰਘ, ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਹਾਜ਼ਰ ਸਨ।
ED ਨੇ ‘ਆਪ’ ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ
ED ਨੇ 'ਆਪ' ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ...