ਕਲਾਕਾਰ ਅਤੇ ਕਲਮਕਾਰ ਦਾ ਫ਼ਰਜ਼ ਸਮਾਜ ਨੂੰ ਸੇਧ ਦੇਣਾ ਨਾ ਕਿ ਪੈਸਾ ਕਮਾਉਂਣਾ-ਇਪਟਾ,ਪੰਜਾਬ
——————
ਨਸ਼ਿਆਂ ਅਤੇ ਹਿੰਸਾਂ ਨੂੰ ਉਤਸ਼ਾਹਿਤ ਕਰਦੀ ਪੰਜਾਬੀ ਗਾਇਕੀ ਰਾਹੀਂ ਨੌਜਵਾਨੀ ਦੇ ਹੋ ਰਹੇ ਜ਼ਹਿਨੀ ਅਤੇ ਮਾਨਸਿਕ ਵਿਗਾੜ ਅਤੇ ਸਮਾਜ ਵਿਚ ਹਿੰਸਕ, ਬਲਤਾਕਾਰ, ਮਾਰ-ਧਾੜ ਦੀਆਂ ਘਟਨਾਵਾਂ ਤੋਂ ਚਿੰਤਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਪੰਜਾਬੀ ਗਾਇਕੀ ਦੇ ਜਨਤਕ ਸਮਾਗਮਾਂ ’ਤੇ ਪਾਬੰਧੀ ਦੇ ਹੁਕਮ ਤੱਸਲੀਜਨਕ ਅਤੇ ਸ਼ਲਾਘਾਯੋਗ ਹੈ।
ਲੰਮੇ ਅਰਸੇ ਤੌਂ ਲਚੱਰ, ਅਸ਼ਲੀਲ, ਨਸ਼ਿਆਂ ਅਤੇ ਹਿੰਸਾਂ ਨੂੰ ਉਤਸ਼ਾਹਿਤ ਕਰਦੀ ਪੰਜਾਬੀ ਗਾਇਕੀ ਖਿਲਾਫ ਡੱਟੀ ਹੋਈ ਇਪਟਾ,ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਤੇ ਕਾਰਕੁਨ ਅਮਨ ਭੋਗਲ, ਰਾਬਿੰਦਰ ਰੱਬੀ, ਹਰਜੀਤ ਕੈਂਥ, ਇੰਦਰਜੀਤ ਮੋਗਾ, ਨਰਿੰਦਰ ਨੀਨਾ, ਇਪਟਾ, ਚੰਡੀਗੜ ਦੇ ਜਨਰਲ ਸਕਤਰ ਬਲਕਾਰ ਸਿੱਧੂ ਨੇ ਇਹ ਵਿਚਾਰ ਵਿਅਕਤ ਕਰਦੇ ਕਿਹਾ ਕਿ ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ।ਇਨ੍ਹਾਂ ਨੂੰ ਪਹਿਲ ਵੀ ਦੇਣੀ ਚਾਹੀਦੀ ਹੈ। ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ।ਸਭ ਅਰਥਹੀਣ ਹੈ ਕਿਉਂਕਿ ਮਾਨਿਸਕ ਤੌਰ ’ਤੇ ਬਿਮਾਰ ਅਤੇ ਅਪੰਗ ਸਮਾਜ ਲਈ ਸਭ ਕੁੱਝ ਬੇਅਰਥ ਹੈ।
ਉਨਾਂ ਅੱਗੇ ਕਿਹਾ ਕਿ ਲੱਚਰਤਾ, ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗਾਇਕਾਂ/ਗੀਤਕਾਰਾਂ ਦਾ ਕਹਿਣਾਂ ਹੈ ਕਿ ਅਸੀਂ ਤਾਂ ਲੋਕਾਂ ਦੀ ਪਸੰਦ ਅਨੁਸਾਰ ਗੀਤ ਗਾਉਂਦੇ/ਲਿਖਦੇ ਹਾਂ।ਜੋ ਵਿਕਦਾ ਹੈ ਅਸੀਂ ਤਾਂ ਉਹੀ ਉਹੀ ਵੇਚਦੇ ਹਾਂ। ਅਸੀਂ ਵੀ ਤਾਂ ਆਪਣਾ ਪ੍ਰੀਵਾਰ ਪਾਲਣਾਂ ਹੈ।ਇਪਟਾ ਦੇ ਆਗੂਆਂ ਨੇ ਅਜਿਹੇ ਵਿਆਕਤੀਆ ਨੂੰ ਸਲਾਹ ਦਿੱਤੀ ਹੈ ਕਿ ਪ੍ਰੀਵਾਰ ਨੂੰ ਪਾਲਣ ਅਤੇ ਪੈਸਾ ਕਮਾਉਂਣ ਲਈ ਹੋਰ ਧੰਦੇ ਬਹੁਤ ਹਨ।ਕਲਾਕਾਰਾਂ ਅਤੇ ਕਲਮਕਾਰਾਂ ਦਾ ਕਰੱਤਵ ਸਮਾਜ/ਲੋਕਾਂ ਨੂੰ ਸੇਧ ਦੇਣਾ ਹੈ ਨਾ ਕਿ ਸਮਾਜ/ਲੋਕਾਂ ਦੀਆਂ ਮੰਗਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਾ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...