ਚੰਡੀਗੜ੍ਹ/ਰਾਜਪੁਰਾ, 27 ਜੁਲਾਈ– ਰਾਜਪੁਰਾ ਵਿਖੇ ਅੱਜ ਹੋਏ 2 ਵੱਖ-ਵੱਖ ਸੜਕ ਹਾਦਸਿਆਂ ਵਿਚ 4 ਲੋਕਾਂ ਦੀ ਮੌਤ ਦਾ ਸਮਾਚਾਰ ਹੈ।
ਪਹਿਲਾ ਹਾਦਸਾ ਸਰਹਿੰਦ-ਰਾਜਪੁਰਾ ਹਾਈਵੇ ਉਤੇ ਵਾਪਰਿਆ, ਜਿਥੇ ਇੱਕ ਟਰਾਲੇ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਇਸ ਹਾਦਸੇ ਵਿਚ 3 ਲੋਕ ਮਾਰੇ ਗਏ।
ਇਸ ਤੋਂ ਇਲਾਵਾ ਰਾਜਪੁਰਾ ਵਿਖੇ ਹੀ ਅੱਜ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਬੱਸ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ।