ਇਸਲਾਮਾਬਾਦ, 26 ਜੁਲਾਈ – ਪਾਕਿਸਤਾਨ ਦੇ ਤੇਜ਼ ਗੇਂਦਬਾਜ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਹੈ। ਮੁਹੰਮਦ ਆਮਿਰ ਨੇ ਕਿਹਾ ਕਿ ਉਹ ਸੀਮਤ ਉਵਰਾਂ ਦੇ ਮੈਚਾਂ ਵਿਚ ਧਿਆਨ ਦੇਣਾ ਚਾਹੁੰਦਾ ਹੈ ਇਸ ਲਈ ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹੈ।
27 ਸਾਲ ਦੇ ਇਸ ਗੇਂਦਬਾਜ ਨੇ 36 ਟੈਸਟ ਮੈਚਾਂ ਵਿਚ 119 ਵਿਕਟਾਂ ਹਾਸਿਲ ਕੀਤੀਆਂ ਹਨ। ਹਾਲ ਹੀ ਵਿਚ ਵਿਸ਼ਵ ਕੱਪ ਵਿਚ ਵੀ ਇਸ ਗੇਦਬਾਜ ਨੇ ਵਧੀਆਂ ਗੇਂਦਬਾਜੀ ਕੀਤੀ ਸੀ।