ਜੈਤੋ, 25 ਜੁਲਾਈ (ਰਘੂਨੰਦਨ ਪਰਾਸ਼ਰ)- ਅੱਜ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਜੈਤੋ ਵਿਖੇ ਇੱਕ ਨੌਜਵਾਨ ਦਾ ਇਕ ਵਿਅਕਤੀ ਇੱਕ ਲੱਖ ਰੁਪਿਆ ਲੈ ਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਬਿਸਨੰਦੀ ਦੇ ਇੱਕ ਨੌਜਵਾਨ ਕੁਲਦੀਪ ਨੇ ਬੈਂਕ ਵਿਚੋਂ ਸਵੇਰੇ ਬੈਂਕ ਖੁੱਲਣ ਤੇ 1,20,000 ਰੁ. ਕਢਵਾਏ। ਕੁਲਦੀਪ ਅਨੁਸਾਰ ਉਸ ਨੇ 20,000 ਰੁਪਏ ਤਾਂ ਆਪਣੀ ਜੇਬ ਵਿਚ ਪਾ ਲਏ ਅਤੇ 1 ਲੱਖ ਰੁਪਏ ਇੱਕ ਲਿਫਾਫੇ ਵਿਚ ਪਾ ਲਏ।
ਇਸ ਦੌਰਾਨ ਬੈਂਕ ਦੀ ਇੱਕ ਮੈਡਮ ਨੇ ਕਿਹਾ ਕਿ ਇਸ ਬਜੁਰਗ ਔਰਤ ਦਾ ਫਾਰਮ ਭਰ ਦਿਓ, ਜਦ ਉਹ ਫਾਰਮ ਭਰਨ ਲੱਗਿਆ ਅਤੇ ਉਸ ਨੇ ਇੱਕ ਲੱਖ ਰੁਪਏ ਕਾਊਂਟਰ ਉਤੇ ਰੱਖ ਦਿੱਤੇ ਅਤੇ ਬਜੁਰਗ ਔਰਤ ਦਾ ਖਾਤਾ ਨੰਬਰ ਲੈਣ ਗਿਆ ਤਾਂ ਇਸ ਦੌਰਾਨ ਇਕ ਵਿਅਕਤੀ ਬੈਂਕ ਵਿਚ ਆਇਆ ਤੇ ਲਿਫਾਫਾ ਜਿਸ ਵਿਚ ਇੱਕ ਲੱਖ ਰੁਪਏ ਸਨ ਲੈ ਕੇ ਫਰਾਰ ਹੋ ਗਿਆ।
ਇਸ ਸਬੰਧ ਵਿਚ ਜੈਤੋ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਆ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਹੈ।