- ਚੰਡੀਗੜ੍ਹ ਸੀਬੀਆਈ ਦਫਤਰ ਵੱਲ ਜਾ ਰਹੇ ਸਿੱਖਾਂ ਨੂੰ ਪੁਲਿਸ ਨੇ ਹੰਝੂ ਗੈਸ ਅਤੇ ਵਾਟਰ ਕੈਨਨ ਨਾਲ ਰੋਕਿਆ
ਚੰਡੀਗੜ੍ਹ, 22 ਜੁਲਾਈ – ਬਰਗਾੜੀ ਬੇਅਦਬੀ ਮਾਮਲੇ ’ਚ ਸੀ.ਬੀ.ਆਈ ਦੀ ਕਲੋਜ਼ਰ ਰਿਪੋਰਟ ਖਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਅੱਜ ਮੋਹਾਲੀ ਵਿਖੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਸਿੱਖ ਜਥੇਬੰਦੀਆਂ ਜਦੋਂ ਚੰਡੀਗੜ੍ਹ ਸੀਬੀਆਈ ਦਫਤਰ ਵੱਲ ਜਾਣ ਲੱਗੀਆਂ ਤਾਂ ਪੁਲਿਸ ਵਲੋਂ ਉਹਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ। ਪੁਲਿਸ ਵਲੋਂ ਉਹਨਾਂ ਖਿਲਾਫ ਅੱਥਰੂ ਗੈਸ ਤੇ ਵਾਟਰ ਕੈਨਨ ਵੀ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਕਈ ਸਿੱਖ ਜ਼ਖਮੀ ਵੀ ਹੋ ਗਏ।
ਇਸ ਤੋਂ ਪਹਿਲਾਂ ਸਵੇਰੇ ਸਿੱਖ ਜਥੇਬੰਦੀਆਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੀਆਂ ਹੋਈਆਂ, ਜਿਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਵੱਲ ਰੁਖ ਕੀਤਾ। ਪਰ ਪੁਲਿਸ ਵਲੋਂ ਉਹਨਾਂ ਨੂੰ ਚੰਡੀਗੜ੍ਹ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ।