ਭਾਰਤ ਨੇ ਹਾਸਿਲ ਕੀਤੀ ਵੱਡੀ ਉਪਲਬਧੀ, ਚੰਦਰਯਾਨ-2 ਨੇ ਭਰੀ ਸਫਲ ਉਡਾਣ

39

ਨਵੀਂ ਦਿੱਲੀ, 22 ਜੁਲਾਈ – ਭਾਰਤ ਨੇ ਪੁਲਾੜ ਦੇ ਖੇਤਰ ਵਿਚ ਅੱਜ ਉਸ ਸਮੇਂ ਵੱਡੀ ਉਪਲਬਧੀ ਹਾਸਿਲ ਕੀਤੀ ਜਦੋਂ ਇਸਰੋ ਵੱਲੋਂ ਦੁਪਹਿਰ 2.43 ਮਿੰਟ ਉਤੇ  ਚੰਦਰਯਾਨ-2 ਨੇ ਸਫਲ ਉਡਾਣ ਭਰੀ।

ਇਸਰੋ ਨੇ ਚੰਦਰਯਾਨ-2 ਦੀ ਲਾਂਚਿੰਗ ਸ਼੍ਰੀਹਰੀਕੋਟਾ ਵਿਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤੀ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਹੀ ਚੰਦਰਮਾ ਦੇ ਮਿਸ਼ਨ ਵਿਚ ਲੱਗੇ ਹੋਏ ਸਨ, ਜਦਕਿ ਭਾਰਤ ਵੀ ਹੁਣ ਇਹਨਾਂ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਗਿਆ ਹੈ।

ਚੰਦਰਯਾਨ-2 ਅਗਲੇ 48 ਦਿਨਾਂ ਵਿਚ ਚੰਦਰਮਾ ਦੀ ਸਤਾਹ ਉਤੇ ਉਤਰੇਗਾ ਅਤੇ ਚੰਦ ਦੇ ਭੂਗੋਲਿਕ, ਵਾਤਾਵਰਣ ਤੇ ਹੋਰਨਾਂ ਪੱਖਾਂ ਬਾਰੇ ਜਾਣਕਾਰੀ ਹਾਸਿਲ ਕਰੇਗਾ।

ਇਸ ਤੋਂ ਪਹਿਲਾਂ 15 ਜੁਲਾਈ ਨੂੰ ਤਕਨੀਕੀ ਨੁਕਸ ਪੈਣ ਕਾਰਨ ਇਸ ਦੀ ਲਾਂਚਿੰਗ ਰੋਕ ਦਿੱਤੀ ਗਈ ਸੀ।