ਚੰਡੀਗੜ੍ਹ, 20 ਜੁਲਾਈ – ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ ਦੇ ਵਿਛੋੜੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ।
ਉਹ 1998 ਤੋਂ 2013 ਤੱਕ ਦਿੱਲੀ ਦੀ 3 ਵਾਰੀ ਮੁੱਖ ਮੰਤਰੀ ਰਹੇ। ਸ੍ਰੀਮਤੀ ਸ਼ੀਲਾ ਦੀਕਸ਼ਿਤ ਦਾ ਜਨਮ ਪੰਜਾਬ ਦੇ ਕਪੂਰਥਲਾ ਸ਼ਹਿਰ ਵਿਖੇ ਪੰਜਾਬੀ ਪਰਿਵਾਰ ਵਿੱਚ ਹੋਇਆ ਜ਼ਿਹਨਾਂ ਨੂੰ ਪੰਜਾਬੀਅਤ ‘ਤੇ ਮਾਣ ਵੀ ਸੀ ਦਿੱਲੀ ਦੇ ਪੰਜਾਬੀ ਵੀ ਉਹਨਾਂ ‘ਤੇ ਮਾਣ ਕਰਦੇ ਸਨ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਬਹੁਤ ਹੀ ਵਧੀਆਂ ਅਤੇ ਸਲਾਹੁਣਯੋਗ ਕਾਰਜ ਕੀਤੇ । ਉਹਨਾਂ ਦੀ ਮੌਤ ਨਾਲ਼ ਕਦੇ ਵੀ ਨਾ ਪੂਰਿਆਂ ਜਾਣ ਵਾਲ਼ਾ ਘਾਟਾ ਪਿਆ ਹੈ । ਵਾਹਿਗੁਰੂ ਵਿੱਛੜੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਉਹਨਾਂ ਦੇ ਸੰਦੀਪ ਦਿਕਸ਼ਿਤ ਸਮੂਹ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ੇ ।