ਚੰਡੀਗੜ੍ਹ, 20 ਜੁਲਾਈ – ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਦਾ ਅੱਜ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਹਨਾਂ ਦਾ 81 ਵਰ੍ਹਿਆਂ ਦੀ ਉਮਰ ਵਿਚ ਅੱਜ ਦੇਹਾਂਤ ਹੋ ਗਿਆ।
1998 ਤੋਂ 2013 ਤੱਕ ਦਿੱਲੀ ਦੀ 3 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਸ਼ੀਲਾ ਦੀਕਸ਼ਿਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਵਿਚ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਇਆ ਸੀ। ਉਹ ਨਵੀਂ ਦਿੱਲੀ ਦੇ ਕਾਨਵੈਂਟ ਆਫ ਜੈਸਸ ਐਂਡ ਮੈਰੀ ਸਕੂਲ ਵਿਚ ਪੜ੍ਹੇ ਤੇ ਉਹਨਾਂ ਨੇ ਗਰੈਜੂਏਸ਼ਨ ਵਿਚ ਹਿਸਟਰੀ ਦੀ ਮਾਸਟਰ ਆਫ ਆਰਟਸ ਡਿਗਰੀ ਮੀਰਾਂਡਾ ਹਾਊਸ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਸੀ।