ਭ੍ਰਿਸ਼ਟਾਚਾਰ ਮਾਮਲੇ ਵਿਚ ਉੱਤਰਾਖੰਡ ਦੀ ਜੱਜ ਬਰਖਾਸਤ

23

ਦੇਹਰਾਦੂਨ, 18 ਜੁਲਾਈ – ਕਾਸ਼ੀਪੁਰ ਦੀ ਐਡੀਸ਼ਨਲ ਚੀਫ ਜੂਡੀਸ਼ੀਅਲ ਮੈਜੀਸਟ੍ਰੇਟ ਅਨੁਰਾਧਾ ਗਰਗ ਨੂੰ ਸੇਵਾ ਤੋਂ ਬਰਖਾਸਤ ਕਰ ਦਿਤਾ ਗਿਆ ਹੈ। ਅਨੁਰਾਧਾ ਉਤੇ ਭ੍ਰਿਸ਼ਟਾਚਾਰ ਦੇ ਕਾਫੀ ਗੰਭੀਰ ਮਾਮਲੇ ਸਨ। ਉੱਤਰਾਖੰਡ ਵਿਚ ਕਿਸੇ ਜੱਜ ਦੇ ਬਰਖਾਸਤ ਹੋਣ ਦਾ ਇਹ ਪਹਿਲਾ ਮਾਮਲਾ ਹੈ।

2005 ਬੈਚ ਦੀ ਅਨੁਰਾਧਾ ਗਰਗ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਾਲ 2015 ਵਿਚ ਸਸਪੈਂਡ ਕਰ ਦਿੱਤਾ ਗਿਆ ਸੀ, ਉਸ ਸਮੇਂ ਤੋਂ ਇਹ ਜਾਂਚ ਚੱਲ ਰਹੀ ਸੀ।