ਚੰਡੀਗੜ੍ਹ, 18 ਜੁਲਾਈ – ਇੱਕ ਵਿਆਹੁਤਾ ਨੇ ਅੱਜ ਸਵੇਰੇ ਦਰਖਤ ਨਾਲ ਫਾਂਸੀ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਔਰਤ ਨੇ 33 ਸੈਕਟਰ ਚੰਡੀਗੜ ਦੀ ਪਾਰਕ ਵਿਚ ਫਾਂਸੀ ਲਾਈ।
ਮ੍ਰਿਤਕ ਦੀ ਪਹਿਚਾਨ 37 ਸਾਲਾ ਬੁੜੈਲ ਦੀ ਰਹਿਣ ਵਾਲੀ ਅਨੂ ਦੇ ਰੂਪ ਵਿਚ ਹੋਈ ਹੈ। ਉਹ ਆਪਣੇ ਪਿਛੇ 3 ਬੱਚੇ ਛੱਡ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਪੁਲਿ ਨੇ ਅਨੂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਮੌਰਚਰੀ ਵਿਚ ਰਖਵਾ ਦਿਤਾ ਹੈ।