ਅੱਜ ਰਾਤ ਲੱਗੇਗਾ ਚੰਦਰ ਗ੍ਰਹਿਣ

22

ਜੈਤੋ/ਚੰਡੀਗੜ੍ਹ, 16 ਜੁਲਾਈ (ਰਘੁਨੰਦਨ ਪਰਾਸ਼ਰ) – ਦੇਸ਼ ਵਿਚ ਅੱਜ 16 ਜੁਲਾਈ ਨੂੰ ਪੁੰਨਿਆਂ ਦੀ ਰਾਤ ਚੰਦਰ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਮੱਧ ਰਾਤ 1.31 ਵਜੇ ਸ਼ੁਰੂ ਹੋਵੇਗਾ ਤੇ 17 ਜੁਲਾਈ ਨੂੰ ਤੜਕੇ 4.30 ਵਜੇ ਖਤਮ ਹੋਵੇਗਾ। ਭਾਰਤ ਤੋਂ ਇਲਾਵਾ ਇਹ ਗ੍ਰਹਿਣ ਕਈ ਦੇਸ਼ਾਂ ਵਿਚ ਦੇਖਿਆ ਜਾਵੇਗਾ।

ਇਹ ਜਾਣਕਾਰੀ ਪ੍ਰਸਿੱਧ ਜੋਤਿਸ਼ਾਚਾਰੀਆ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਜੈਤੋ ਵਿਚ ਦਿੱਤੀ। ਇਸ ਦੌਰਾਨ ਅੱਜ ਚੰਦਰ ਗ੍ਰਹਿਣ ਦੇ ਚਲਦਿਆਂ ਦੇਸ਼ ਭਰ ਦੇ ਸਮੂਹ ਮੰਦਿਰ 4.30 ਵਜੇ ਤੱਕ ਬੰਦ ਰਹੇ।