ਹੁਣ ਪਾਕਿਸਤਾਨ ਦੇ ਉਪਰੋਂ ਉੱਡ ਸਕਣਗੇ ਭਾਰਤੀ ਜਹਾਜ਼

25

  • ਪਾਕਿਸਤਾਨ ਵੱਲੋਂ ਆਪਣਾ ਏਅਰਸਪੇਸ ਖੋਲ੍ਹਣ ਦਾ ਐਲਾਨ

ਨਵੀਂ ਦਿੱਲੀ, 16 ਜੁਲਾਈ- ਪਾਕਿਸਤਾਨ ਵੱਲੋਂ ਆਪਣਾ ਏਅਰਸਪੇਸ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਭਾਰਤੀ ਜਹਾਜ਼ ਇਸ ਦੇਸ਼ ਦੇ ਉਪਰੋਂ ਦੀ ਲੰਘ ਸਕਣਗੇ। ਇਸ ਤੋਂ ਪਹਿਲਾਂ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ 5 ਮਹੀਨੇ ਪਹਿਲਾਂ ਭਾਰਤੀ ਹਵਾਈ ਜਹਾਜ਼ਾਂ ਲਈ ਏਅਰ ਸਪੇਸ ਬੰਦ ਕਰ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਏਅਰ ਸਪੇਸ ਨੂੰ ਬੰਦ ਕਰਨ ਕਾਰਨ ਪਾਕਿਸਤਾਨ ਨੂੰ ਹੁਣ ਤੱਕ ਲਗਪਗ 650 ਕਰੋੜ ਰੁ. ਦਾ ਘਾਟਾ ਪਿਆ ਹੈ। ਬੀਤੀ ਰਾਤ ਪਾਕਿਸਤਾਨ ਵਲੋਂ ਸਾਰੀਆਂ ਭਾਰਤੀ ਏਅਰ ਲਾਈਨਾਂ ਲਈ ਏਅਰ ਸਪੇਸ ਖੋਲਣ ਦਾ ਐਲਾਨ ਕਰ ਦਿੱਤਾ ਗਿਆ।