ਲੰਡਨ, 13 ਜੁਲਾਈ – ਵਿਸ਼ਵ ਕੱਪ ਦੇ ਫਾਈਨਲ ‘ਚ ਕੱਲ੍ਹ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਟੱਕਰ ਹੋਣ ਜਾ ਰਹੀ ਹੈ। ਦੋਵੇਂ ਟੀਮਾਂ ਆਪੋ ਆਪਣੇ ਸੈਮੀਫਾਈਨਲ ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀਆਂ ਹਨ। ਇਹ 23 ਸਾਲਾਂ ਵਿਚ ਪਹਿਲਾ ਮੌਕਾ ਹੈ ਜਦੋਂ ਦੁਨੀਆ ਨੂੰ ਕੋਈ ਨਵਾਂ ਵਿਸ਼ਵ ਚੈਂਪੀਅਨ ਮਿਲੇਗਾ।
ਮੇਜਬਾਨ ਟੀਮ ਜਿੱਥੇ ਇਸ ਖਿਤਾਬ ਨੂੰ ਆਪਣੇ ਨਾਮ ਕਰਨ ਲਈ ਬੇਤਾਬ ਹੈ, ਉਥੇ ਨਿਊਜੀਲੈਂਡ ਦੀ ਟੀਮ ਪਹਿਲੀ ਵਾਰੀ ਇਸ ਖਿਤਾਬ ਨੂੰ ਜਿੱਤਣ ਲਈ ਮੈਦਾਨ ਉਤੇ ਉਤਰੇਗੀ।