ਲਤਾ ਮੰਗੇਸ਼ਕਰ ਨੇ ਧੋਨੀ ਨੂੰ ਕੀਤੀ ਰਿਟਾਇਰਮੈਂਟ ਨਾ ਲੈਣ ਦੀ ਅਪੀਲ

11

ਨਵੀਂ ਦਿੱਲੀ, 11 ਜੁਲਾਈ – ਲਤਾ ਮੰਗੇਸ਼ਕਰ ਨੇ ਮਹਿੰਦਰ ਸਿੰਘ ਧੋਨੀ ਨੂੰ ਅਪੀਲ ਕੀਤੀ ਹੈ ਕਿ ਉਹ ਕ੍ਰਿਕਟ ਤੋਂ ਰਿਟਾਇਰਮੈਂਟ ਨਾ ਲੈਣ। ਟਵੀਟ ਰਾਹੀਂ ਲਤਾ ਨੇ ਲਿਖਿਆ ਹੈ ਕਿ- ਅੱਜ ਕੱਲ੍ਹ ਮੈਂ ਸੁਣ ਰਹੀ ਹਾਂ ਕਿ ਤੁਸੀਂ ਰਿਟਾਇਰ ਹੋਣਾ ਚਾਹੁੰਦੇ ਹੋ। ਕ੍ਰਿਪਾ ਅਜਿਹਾ ਨਾ ਸੋਚੋ। ਦੇਸ਼ ਨੂੰ ਤੁਹਾਡੀ ਖੇਡ ਦੀ ਜਰੂਰਤ ਹੈ ਅਤੇ ਇਹ ਮੇਰੀ ਵੀ ਬੇਨਤੀ ਹੈ ਕਿ ਰਿਟਾਇਰਮੈਂਟ ਦਾ ਵਿਚਾਰ ਵੀ ਤੁਸੀਂ ਮਨ ਵਿਚ ਨਾ ਲਿਆਓ।