ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚੋ ਹੋਇਆ ਵਾਧਾ

44

ਨਵੀਂ ਦਿੱਲੀ/ਚੰਡੀਗੜ੍ਹ, 6 ਜੁਲਾਈ – ਕੇਂਦਰੀ ਬਜਟ ਤੋਂ ਬਾਅਦ ਆਮ ਲੋਕਾਂ ਉਤੇ ਮਹਿੰਗਾਈ ਦਾ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਪੈਟਰੋਲ ਤੇ ਡੀਜਲ ਉਤੇ ਸੈੱਸ ਲੱਗਣ ਤੋਂ ਬਾਅਦ ਅੱਜ ਤੇਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਪ੍ਰਤੀ ਲੀਟਰ ਤੱਕ ਵਾਧਾ ਕੀਤਾ ਗਿਆ।

ਦਿੱਲੀ ਵਿਚ ਪੈਟਰੋਲ 2.45 ਰੁ. ਪ੍ਰਤੀ ਲੀਟਰ ਵਾਧੇ ਨਾਲ 72.96 ਰੁ. ਪ੍ਰਤੀ ਲੀਟਰ, ਜਦਕਿ ਡੀਜਲ 2.36 ਰੁ. ਪ੍ਰਤੀ ਲੀਟਰ ਵਾਧੇ ਨਾਲ 66.69 ਰੁ. ਪ੍ਰਤੀ ਲੀਟਰ ਹੋ ਗਿਆ ਹੈ।

ਚੰਡੀਗੜ੍ਹ ਵਿਚ ਪੈਟਰੋਲ 2.30 ਰੁ. ਪ੍ਰਤੀ ਲੀਟਰ ਦੇ ਵਾਧੇ ਨਾਲ 68.92 ਰੁ. ਹੋ ਗਿਆ ਹੈ, ਜਦਕਿ ਇਥੇ ਡੀਜਲ ਵਿਚ 2.24 ਰੁ. ਦੇ ਵਾਧੇ ਨਾਲ 63.46 ਰੁ. ਪ੍ਰਤੀ ਲੀਟਰ ਹੋ ਗਿਆ ਹੈ।

ਇਸ ਤੋਂ ਇਲਾਵਾ ਜਲੰਧਰ ਵਿਚ ਪੈਟਰੋਲ 2.37 ਰੁ. ਪ੍ਰਤੀ ਲੀਟਰ ਵਧ ਕੇ 72.84 ਰੁ. ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜਲ 2.30 ਰੁ. ਪ੍ਰਤੀ ਲੀਟਰ ਵਾਧੇ ਨਾਲ 65.61 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

ਪਟਿਆਲਾ ਵਿਚ ਪੈਟਰੋਲ 2.67 ਰੁ. ਵਾਧੇ ਨਾਲ 73.20 ਰੁ. ਪ੍ਰਤੀ ਲੀਟਰ ਅਤੇ ਡੀਜਲ 2.58 ਰੁ. ਵਾਧੇ ਨਾਲ 65.93 ਰੁ. ਪ੍ਰਤੀ ਲੀਟਰ ਹੋ ਗਿਆ ਹੈ।