ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ, ਚੰਡੀਗੜ੍ਹ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਜੋ ਕਿ ਆਲ ਇੰਡੀਆ ਨੰਬਰਦਾਰ ਐਸੋਸੀਏਸ਼ਨ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਕਿ ਮੋਦੀ ਸਰਕਾਰ ਦਾ ਸਾਲ 2019-20 ਦਾ ਬਜਟ ਜੋ ਅੱਜ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਨੇ ਲੋਕ ਸਭਾ ਵਿੱਚ ਪੇਸ਼ ਕੀਤਾ ਹੈ ਇਸ ਬਜਟ ਨੂੰ ਕਿਸਾਨਾਂ ਅਤੇ ਪੰਜਾਬ ਦੀ ਅਣਦੇਖੀ ਕੀਤੀ ਗਈ ਹੈ ਅਤੇ ਮੁਕੰਮਲ ਵਿਤਕਰਾ ਕਰਨ ਵਾਲ਼ਾ ਬਜਟ ਹੈ।ਬਡਹੇੜੀ ਨੇ ਆਖਿਆ ਕਿ ਕਿ ਮੋਦੀ ਸਰਕਾਰ ਲਗਾਤਾਰ ਕਿਸਾਨ ਵਰਗ ਨਾਲ ਧੱਕਾ ਕਰਦੀ ਆ ਰਹੀ ਹੈ ਉਹਨਾਂ ਆਖਿਆ ਕਿ ਗਰੀਬ ਕਿਸਾਨਾਂ ਜ਼ਿੰਮੀਦਾਰਾਂ ਨੂੰ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਗਈ ਇਹ ਸਰਕਾਰ ਵਪਾਰੀਆਂ ਦੀ ਹੀ ਭਲਾਈ ਕਰਦੀ ਆ ਰਹੀ ਹੈ ਮੋਦੀ ਸਰਕਾਰ ਆਪਣੇ ਚਹੇਤੇ ਉਦਯੋਗਿਕ ਘਰਾਣਿਆਂ ਨੂੰ ਸਿੱਧੇ ਤੌਰ ਅਤੇ ਅਸਿੱਧੇ ਢੰਗ ਨਾਲ਼ ਤਕੜਾ ਕਰ ਰਹੀ ਹੈ ਜਿਸ ਨਾਲ ਨੁਕਸਾਨ ਅਤੇ ਮਾੜਾ ਅਸਰ ਪੰਜਾਬ ਦੀ ਗਰੀਬ ਕਿਰਸਾਨੀ ਅਤੇ ਮਜ਼ਦੂਰ ਜਨਤਾ ‘ਤੇ ਪਵੇਗਾ।ਮੋਦੀ ਸਰਕਾਰ ਬਾਦਲ ਪਰਿਵਾਰ ਤੇ ਹਮੇਸ਼ਾ ਮਿਹਰਬਾਨ ਰਹੀ ਹੈ ਪੰਜਾਬੀ ਸੂਬਾ ਜੋ ਸਰਹੱਦੀ ਇਲਾਕਿਆਂ ਦੀਆਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਪਾਰ ਤੋਂ ਵੱਧ ਰਹੇ ਹਮਲਿਆਂ ਕਾਰਨ ਮਾਰ ਝੱਲ ਰਿਹੈ ਸਿੱਖ ਕੌਮ ਘੱਟ ਗਿਣਤੀ ਕਾਰਨ ਮਾਰ ਝੱਲ ਰਹੀ ਹੈ ਉਹ ਵੀ ਬਾਦਲਕਿਆਂ ਅਤੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਦੇਸ਼ ਦੇ ਅੰਦਰੋਂ ਵੀ ਮਾਰ ਖਾ ਰਹੀ ਹੈ।ਜੋ ਬਜਟ ਵਿੱਚ ਸੁਪਨੇ ਦਿਖਾਏ ਗਏ ਹਨ ਉਹ ਸੁਪਨੇ ਨਿਕਟ ਭਵਿੱਖ ਵਿੱਚ ਸਾਕਾਰ ਹੋਣ ਵਾਲ਼ੇ ਨਹੀਂ ਹਨ। ਕੇਂਦਰੀ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਨਾਲ ਫੰਡਾਂ ਵਿੱਚ ਵਿਤਕਰਾ ਕਰਦੀ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਅੰਦਰ ਆਰਥਿਕ ਸੰਕਟ ਦੂਰ ਕਰਨ ਲਈ ਹੰਭਲਾ ਮਾਰਿਆ ਪਰ ਕੇਂਦਰੀ ਸਰਕਾਰ ਨੇ ਬੇਗਾਨਗੀ ਦਿਖਾਉਂਦੇ ਹੋਏ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।ਬਜਦ ਵਿੱਚ ਪੰਜਾਬ ਅਤੇ ਚੰਡੀਗੜ੍ਹ ਨਾਲ ਵਿਤਕਰਾ ਕਰਨ ਵਾਲ਼ਾ ਬਜਟ ਲੋਕ ਪੱਖੀ ਨਹੀਂ ਹੈ ਸਗੋਂ ਗਰੀਬ ਮਾਰੂ ਬਜਦ ਹੈ । ਪੰਜਾਬ ਨੂੰ “ਵਿਸ਼ੇਸ਼ ਆਰਥਿਕ ਪੈਕੇਜ” ਦਿੱਤੇ ਜਾਣ ਦੀ ਸਖਤ ਲੋੜ ਹੈ ਕਿਉਂਕਿ ਪੰਜਾਬ ਦਾ ਕਿਸਾਨ ਕੇਂਦਰੀ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਂਦਾ ਹੈ।ਬਡਹੇੜੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਮੱਦਦ ਤੋਂ ਗੁਰੇਜ਼ ਕਰਦੇ ਹਨ ਅਤੇ ਨਕਾਰਾ ਬਾਦਲ ਪਰਿਵਾਰ ਨੂੰ ਤਕੜਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਜੋ ਸੂਬਾ ਅਤੇ ਸਿੱਖ ਕੌਮ ਵਿਰੋਧੀ ਕਦਮ ਹੈ ।ਮੋਦੀ ਸਰਕਾਰ ਪੰਜਾਬ ਅਤੇ ਸਿੱਖਾਂ ਨਾਲ ਵਿਤਕਰਾ ਬੰਦ ਕਰਨ ਕਿਉਂ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਕੇਵਲ ਕੌਮੀ ਜਮਹੂਰੀ ਗੱਠਜੋੜ ਦੇ ਪ੍ਮੱਖ ਨਹੀਂ ।
5000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਚੰਡੀਗੜ, 20 ਅਪ੍ਰੈਲ, 2024( ਵਿਸ਼ਵ ਵਾਰਤਾ )-- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ...