• 30 ਤੋਂ ਵੱਧ ਸਭਿਆਚਾਰਕ ਪੇਸ਼ਕਾਰੀਆਂ ਕੀਤੀ ਗਈਆਂ ਪ੍ਰਸਤੁਤ
• 250 ਸੁਆਦਲੇ ਭੋਜਨ-ਪਦਾਰਥ ਦੇ ਲਗਾਏ ਗਏ ਸਟਾਲ
ਚੰਡੀਗੜ•, 3 ਜੁਲਾਈ: ਆਪਸੀ ਸਭਿਆਚਾਰਕ ਸਾਂਝ ਵਧਾਉਣ ਹਿੱਤ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਿਆਂ ਭਾਰਤ ਦੇ ਕੰਸੁਲੇਟ ਜਨਰਲ ਵੱਲੋਂ ਫਰੈਂਕਫਰਟ ਦੇ ਇਤਿਹਾਸਕ ਸ਼ਹਿਰ ਕਲੋਨ ਵਿਖੇ ‘ਇੰਡੀਅਨ ਫੈਸਟ’ ਨਾਂ ਦੇ ਇੱਕ ਵਿਆਪਕ ਸਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇੰਡੀਅਨਐਸੋਸੀਏਸ਼ਨਾਂ ਅਤੇ ਕਲੋਨ ਸ਼ਹਿਰ ਦੀਆਂ ਅਥਾਰਟੀਆਂ ਵੱਲੋਂ ਆਪਸੀ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਵਿਸ਼ਾਲ ਇੰਡੀਅਨ ਫੈਸਟ ਨੇ ਵਿਦੇਸ਼ੀ ਸੈਲਾਨੀਆਂ, ਸਥਾਨਕ ਜਰਮਨਾਂ ਅਤੇ Àੁੱਤਰੀ ਰਿਨੇ ਵੈਸਫੈਲੀਆ (ਐਨ.ਡਬਲਿਊ.ਆਰ) ਖੇਤਰ ਨਾਲ ਸਬੰਧਤ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧਿਆਨ ਖਿੱਚਿਆ। ਇਹ ਫੈਸਟ ਕਲੋਨ ਸ਼ਹਿਰ ਦੇ ਵਿੱਚੋ-ਵਿੱਚ ਸਥਿਤ ਪਲਾਟਜ਼ ਦੇ ਨਿਊਮਾਰਕਟਜ਼ ਵਿੱਚ ਆਯੋਜਿਤ ਕੀਤਾ ਗਿਆ ਜਿੱਥੇ ਕਿ ਸੈਲਾਨੀਆਂ ਦੀ ਆਮਦ ਦੇ ਨਾਲ-ਨਾਲ ਭਾਰਤੀ ਸੰਗੀਤ ਅਤੇ ਫੂਡ ਸਟਾਲਾਂ ਵੀ ਖਿੱਚ ਦਾ ਕੇਂਦਰ ਰਹੀਆਂ।
ਕਲੋਨ ਸ਼ਹਿਰ ਦੀ ਡਿਪਟੀ ਮੇਅਰ ਮਿਸ ਇਲਫੀ ਸਕੋ-ਐਂਟਵਰਪਸ ਨੇ ਮੁੱਖ ਮਹਿਮਾਨ ਵਜੋਂ ਇਸ ਫੈਸਟ ਦਾ ਰਸਮੀ ਉਦਘਾਟਨ ਕੀਤਾ । ਉਨ•ਾਂ ਕਲੋਨ ਸ਼ਹਿਰ ‘ਚ ਵਸਦੇ ਭਾਰਤੀ ਭਾਈਚਾਰੇ ਪ੍ਰਤੀ ਪ੍ਰਸੰਨਤਾ ਪ੍ਰਗਟਾਈ ਅਤੇ ਇਨ•ਾਂ ਲੋਕਾਂ ਨੂੰ ਇਕੱਤਰ ਕਰਨ ਲਈ ਕੰਸੁਲੇਟ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਸਮਾਰੋਹ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਰੀਤੀ -ਰਿਵਾਜ਼ਾਂ ਨਾਲ ਸਬੰਧਤ ਨਾਚ ਅਤੇ ਸੰਗੀਤ ਦੀਆਂ 30 ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬਾਲੀਵੁੱਡ ਧੁਨਾਂ ਤੇ ਕਲਾਸੀਕਲ ਨਾਚ ਦੀਆਂ ਪੇਸ਼ਕਾਰੀਆਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਝੂਮਣ ਲਾ ਦਿੱਤਾ।
ਐਨ.ਆਰ.ਡਬਲਿÀ. ਖੇਤਰ ਨਾਲ ਸਬੰਧਤ ਕਈ ਭਾਰਤੀ ਐਸੋਸੀਏਸ਼ਨਾਂ ਵੱਲੋਂ ਫੂਡ ਸਟਾਲਾਂ ਲਗਾਈਆਂ ਗਈਆਂ ਜਿੱਥੇ 250 ਤੋਂ ਵੱਧ ਕਿਸਮਾਂ ਦੇ ਸੁਆਦਲੇ ਭੋਜਨ ਪਦਾਰਥ ਉਪਲਬਧ ਸਨ। ਸੈਲਾਨੀਆਂ ਨੇ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਸੁਆਦਲੇ ਖਾਣਿਆਂ ਦਾ ਲੁਤਫ਼ ਉਠਾÎਿÂਆ। ਇਸ ਦੌਰਾਨ ਪਹੁੰਚਣ ਵਾਲਿਆਂ ਦਾ ਭਾਰਤੀ ਰਸਮਾਂ ਮੁਤਾਬਕ ਤਿਲਕ ਲਗਾਕੇ ਅਤੇ ਸਥਾਨਕ ਮਿਠਾਈ ਖਵਾਕੇ ਸਵਾਗਤ ਕੀਤਾ ਗਿਆ।
ਸਾੜੀ ਬੰਨਣ ਸਬੰਧੀ ਸੈਸ਼ਨ, ਮਹਿੰਦੀ ਦੀਆਂ ਸਟਾਲਾਂ ਅਤੇ ਤਾਜ ਮਹਿਲ ਪਰਦੇ ਵਾਲੇ ਫੋਟੋ ਬੂਥਾਂ ਨੇ ਸੈਲਾਨੀਆਂ ਦਾ ਦਿਲ ਟੁੰਬਿਆ।
ਇਸ ਮੌਕੇ ਪ੍ਰਸਿੱਧ ਸੰਗੀਤਕ ਤਿਕੜੀ ‘ਮਹਾਰਾਜ ਟ੍ਰਾਈਓ’ ਨੇ ਸਰੋਦ, ਸਿਤਾਰ ਅਤੇ ਤਬਲੇ ਦੀ ਜੁਗਲਬੰਦੀ ਰਾਹੀਂ ਭਾਰਤੀ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਦਿੱਤੀ। ਉੱਤਰੀ ਭਾਰਤ ਦੇ ਵਾਰਾਨਸੀ ਨਾਲ ਸਬੰਧਤ ਸੰਗੀਤ ਘਰਾਣੇ ਦੇ ਪਿਤਾ ਤੇ ਦੋ ਪੁੱਤਰਾਂ ਦੀ ਇਸ ਤਿਕੜੀ ਨੇ ਲਗਭਗ 500 ਸਾਲ ਪੁਰਾਣੇ ਸੰਗੀਤ ਨੂੰ ਲੋਕਾਂ ਦੇ ਰੂਬਰੂ ਕੀਤਾ।
ਇਸ ਸਮਾਰੋਹ ਦੌਰਾਨ ਭਾਰਤੀ ਐਸੋਸੀਏਸ਼ਨਾਂ ਵੱਲੋਂ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਹੈਂਡੀਕ੍ਰਾਫਟਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਕਲੋਨ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਪਹਿਲੀ ਵਾਰ ਆਯੋਜਿਤ ਕੀਤੇ ‘ਇੰਡੀਅਨ ਫੈਸਟ’ ਵਿੱਚ ਭਾਰਤ ਐਸੋਸੀਏਸ਼ਨਾਂ ਵੱਲੋਂ ਆਲੌਕਿਕ ਤਰੀਕੇ ਨਾਲ ਆਪਣੀ ਸਭਿਆਚਾਰਕ ਵਿਭਿੰਨਤਾਵਾਂ ਜ਼ਰੀਏ ਏਕਤਾ ਵਿੱਚ ਅਨੇਕਤਾ ਨੂੰ ਚਿੱਤਰਿਆ ਗਿਆ।
———–
ਕੈਪਸ਼ਨ 1: ਕੰਸੁਲੇਟ ਜਨਰਲ ਆਫ ਇੰਡੀਆ, ਫਰੈਂਕਫਰਟ ਵੱਲੋਂ ਕਲੋਨ ਸ਼ਹਿਰ ਵਿੱਚ ਵਿਰਾਸਤੀ ਤਰੀਕੇ ਨਾਲ ਇੰਡੀਅਨ ਫੈਸਟ ਦਾ ਉਦਘਾਟਨ ਕਰਦੇ ਹੋਏ। ਮੁੱਖ ਮਹਿਮਾਨ ਵਜੋਂ ਪਹੁੰਚੇ ਕਲੋਨ ਦੀ ਡਿਪਟੀ ਮੇਅਰ ਮਿਸ ਇਲਫੀ ਸਕੋ-ਐਂਟਵਰਪਸ ਅਤੇ ਕੰਸੁਲੇਟ ਜਨਰਲ ਮਿਸ ਪ੍ਰਤਿਭਾ ਪਾਰਕਰ ਸ਼ਮਾਂ ਰੌਸ਼ਨ ਕਰਦੇ ਹੋਏ।
ਸੰਤ ਨਿਰੰਕਾਰੀ ਭਵਨ ਵਿਖੇ ਖੂਨਦਾਨ ਕੈੰਪ ਦੋਰਾਨ ਚੰਨੀ ਨੇ ਭਰੀ ਹਾਜ਼ਰੀ ਤੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ
ਜਲੰਧਰ 24 ਅਪ੍ਰੈਲ( ਵਿਸ਼ਵ ਵਾਰਤਾ )-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...