ਚੰਡੀਗੜ੍ਹ, 2 ਜੁਲਾਈ – ਪੰਜਾਬ ਵਿਚ ਅੱਜ ਤੋਂ ਸ਼ੁਰੂ ਹੋਈ ਪਨਬੱਸ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪੰਜਾਬ ਰੋਡਵੇਜ਼ ਠੇਕਾ ਵਰਕਰ ਯੂਨੀਅਨ ਵੱਲੋਂ ਸੱਦੀ ਗਈ 3 ਦਿਨਾਂ ਹੜਤਾਲ ਦੇ ਪਹਿਲੇ ਦਿਨ ਪਨਬੱਸ ਦੀਆਂ ਬੱਸਾਂ ਅੱਜ ਨਹੀਂ ਚੱਲੀਆਂ। ਜਦਕਿ ਇਸ ਹੜਤਾਲ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਹੜਤਾਲ ਕਾਰਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਗਾ ਵਿਖੇ ਯਾਤਰੀ ਕਾਫੀ ਪ੍ਰੇਸ਼ਾਨ ਦਿਖੇ। ਕੁਝ ਯਾਤਰੀਆਂ ਨੂੰ ਇਸ ਹੜਤਾਲ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਹ ਬੱਸਾਂ ਦੀ ਉਡੀਕ ਵੀ ਕਰਦੇ ਰਹੇ।
ਪਨਬੱਸ ਦੀ ਇਸ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਤੇ ਆਟੋ ਵਾਲਿਆਂ ਦੀ ਖੂਬ ਚਾਂਦੀ ਰਹੀ।
ਦੱਸਣਯੋਗ ਹੈ ਕਿ ਪੰਜਾਬ ਰੋਡਵੇਜ਼ ਦੇ ਲਗਪਗ 3 ਹਜਾਰ ਕਰਮਚਾਰੀ 4 ਜੁਲਾਈ ਤੱਕ ਹੜਤਾਲ ਉਤੇ ਹਨ।