ਪਟਿਆਲਾ, 28 ਜੂਨ : ਪਟਿਆਲਾ ਦੇ ਗਾਇਨਾਕੋਲਜਿਸਟ ਤੇ ਇਨਫ਼ਰਟਿਲਟੀ ਦੇ ਉੱਘੇ ਮਾਹਰ ਅਤੇ ਸਦਭਾਵਨਾ ਆਈ.ਵੀ.ਐਫ. ਸੈਂਟਰ ਦੇ ਡਾ. ਮੋਨਿਕਾ ਵਰਮਾ ਨੇ ਪ੍ਰਤਿਸ਼ਠਾਵਾਨ ਸੰਸਥਾ ਯੌਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪਰਡਕਸ਼ਨ ਐਂਡ ਐਂਬਰਾਇਲੋਜੀ (ਈ.ਐਸ.ਐਚ.ਆਰ.ਈ.) ਦੀ ਆਸਟਰੀਆ ਦੇ ਵਿਆਨਾ ਵਿਖੇ 23 ਤੋਂ 26 ਜੂਨ ਦੌਰਾਨ ਹੋਈ 35ਵੀਂ ਸਾਲਾਨਾ ਕਾਨਫਰੈਂਸ ‘ਚ ਆਪਣੇ ਖੋਜ਼ ਕਾਰਜਾਂ ਨੂੰ ਪੇਸ਼ ਕੀਤਾ।
ਡਾ. ਮੋਨਿਕਾ ਵਰਮਾ ਨੇ ਆਈ. ਵੀ. ਐਫ. ਦੀ ਇਕ ਉੱਚ ਪੱਧਰ ਦੀ ਤਕਨੀਕ ਜਿਸ ਵਿੱਚ ਆਪਣੇ ਅੰਡੇ ਦੀ ਜਗ੍ਹਾ ਦਾਨ ਕੀਤੇ ਹੋਏ ਅੰਡੇ ਨੂੰ ਵਰਤਿਆ ਜਾਂਦਾ ਹੈ, ਵਿਸ਼ੇ ਤੇ ਖੋਜ ਕੀਤੀ ਹੈI ਇਨ੍ਹਾਂ ਮਰੀਜਾਂ ਵਿੱਚ ਬਲੱਡ ਪ੍ਰੈਸ਼ਰ ਡਾ ਵੱਧਣਾ ਅਤੇ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਦਰਸਾਇਆ ਹੈ I ਇਨ੍ਹਾਂ ਸ਼ਿਕਾਇਤਾਂ ਨੂੰ ਗਰਭਧਾਰਨ ਤੋਂ ਪਹਿਲਾਂ ਬਿਹਤਰ ਜਾਂਚ ਅਤੇ ਕੌਂਸਲਿੰਗ ਅਤੇ ਉੱਚ ਪੱਧਰ ਦੀ ਜੱਚਾ-ਬੱਚਾ ਸੰਭਾਲ ਨਾਲ ਘਟਾਇਆ ਜਾ ਸਕਦਾ ਹੈ। ਡਾ. ਵਰਮਾ ਦੇ ਖੋਜ਼ ਕਾਰਜ ‘ਚ ਅਜਿਹੇ ਖ਼ਤਰੇ ਨੂੰ ਘਟਾਉਣ ਲਈ ਖਾਸ ਆਈ.ਵੀ.ਐਫ. ਪ੍ਰੋਟੋਕੋਲਜ਼ ਵੀ ਦਰਸਾਏ ਗਏ ਹਨ ।
ਉਨ੍ਹਾਂ ਨੇ ਆਈ.ਵੀ.ਐਫ਼. ਦੌਰਾਨ ਊਸਾਈਟ(ਅੰਡੇ), ਚੁੱਕਣ ਲਈ ਯੌਰਪੀਅਨ ਸੁਸਾਇਟੀ 2019 ਲਈ 7 ਸੁਝਾਉ ਵੀ ਪੇਸ਼ ਕੀਤੇ ਜੋਕਿ ਸੁਸਾਇਟੀ ਦੀ ਵਰਕਿੰਗ ਕਮੇਟੀ ਨੇ ਪ੍ਰਵਾਨ ਕਰਕੇ ਸ਼ਾਮਲ ਕਰ ਲਏ I ਇਹ ਸੁਝਾਵ ਜੂਨ 2019 ਦੇ ਯੌਰਪੀਅਨ ਦਿਸ਼ਾ ਨਿਰਦੇਸ਼ ਦਾ ਹਿੱਸਾ ਬਣ ਗਏ ਹਨ I ਇਸ ਤਰ੍ਹਾਂ ਇਹ ਪਟਿਆਲਾ ਦੇ ਆਈ.ਵੀ.ਐਫ. ਮਾਹਰ ਡਾ. ਮੋਨਿਕਾ ਵਰਮਾ ਦੀ ਅੰਤਰਰਾਸ਼ਟਰੀ ਪੱਧਰ ਤੇ ਅਹਿਮ ਪ੍ਰਾਪਤੀ ਹੈ।