ਚੰਡੀਗੜ੍ਹ/ਅੰਮ੍ਰਿਤਸਰ, 26 ਜੂਨ – ਪਾਕਿਸਤਾਨ ਤੋਂ ਆਈ ਇੱਕ ਮਾਲ ਗੱਡੀ ਚੋ 1100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਹੈਰੋਇਨ ਕਸਟਮ ਵਿਭਾਗ ਨੇ ਅਟਾਰੀ ਸਟੇਸ਼ਨ ਉਤੇ ਟਰੇਨ ਦੀ ਤਲਾਸ਼ੀ ਦੌਰਾਨ ਬਰਾਮਦ ਕੀਤੀ।
ਇਹ ਮਾਲ ਗੱਡੀ ਬੀਤੇ ਕੱਲ੍ਹ ਪਾਕਿਸਤਾਨ ਤੋਂ ਆਈ ਸੀ, ਜਿਸ ਦੀ ਖਾਲੀ ਬੋਗੀ ਦੀ ਪ੍ਰੈਸ਼ਰ ਪਾਈਪ ਵਿਚ 5 ਫੁਟ ਲੰਬੀ ਤਾਰ ਵਿਚ ਹੈਰੋਇਨ ਲੁਕੋ ਰੱਖੀ ਸੀ।