ਲੰਡਨ, 22 ਜੂਨ – ਭਾਰਤ ਨੇ ਅਫਗਾਨਿਸਤਾਨ ਅੱਗੇ ਰੱਖਿਆ 225 ਦੌੜਾਂ ਦਾ ਟੀਚਾ ਰੱਖਿਆ ਹੈ। ਪਹਿਲਾਂ ਬੱਲੇਬਾਜੀ ਕਰਦਿਆਂ ਭਾਰਤ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 224 ਦੌੜਾਂ ਬਣਾਈਆਂ।
ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਰੋਹਿਤ ਸ਼ਰਮਾ 1 ਦੌੜ ਬਣਾ ਕੇ ਆਊਟ ਹੋ ਗਿਆ। ਉਸ ਤੋਂ ਬਾਅਦ ਕੇ.ਐੱਲ ਰਾਹੁਲ ਨੇ 30, ਕੋਹਲੀ ਨੇ 67, ਵਿਜੇ ਸ਼ੰਕਰ ਨੇ 29, ਧੋਨੀ ਨੇ 28, ਕੇਦਾਰ ਜਾਧਵ ਨੇ 52 ਤੇ ਪਾਂਡਿਆ ਨੇ 7 ਦੌੜਾਂ ਬਣਾਈਆਂ।