87ਵੇਂ ਜਨਮ ਦਿਨ ‘ਤੇ ਯਾਦ ਕੀਤਾ ਗਿਆ ਅਮਰੀਸ਼ ਪੁਰੀ ਨੂੰ

117

– 22 ਜੂਨ 1932 ਨੂੰ ਨਵਾਂਸ਼ਹਿਰ ਵਿਖੇ ਹੋਇਆ ਸੀ ਅਮਰੀਸ਼ ਪੁਰੀ ਦਾ ਜਨਮ

ਨਵੀਂ ਦਿੱਲੀ, 22 ਜੂਨ – ਹਿੰਦੀ ਫਿਲਮਾਂ ਦੀ ਦੁਨੀਆ ਦੇ ਪ੍ਰਮੁੱਖ ਥੰਮ ਮੰਨੇ ਗਏ ਅਮਰੀਸ਼ ਪੁਰੀ ਨੂੰ ਅੱਜ ਉਹਨਾਂ ਦੇ 87ਵੇਂ ਜਨਮ ਦਿਨ ਉਤੇ ਯਾਦ ਕੀਤਾ ਗਿਆ। ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਨਵਾਂਸ਼ਹਿਰ ਵਿਖੇ ਹੋਇਆ ਸੀ। ਬਾਅਦ ਵਿਚ ਉਹਨਾਂ ਦਾ ਪਰਿਵਾਰ ਮੁੰਬਈ ਆ ਗਿਆ ਸੀ।

ਅਮਰੀਸ਼ ਪੁਰੀ ਨੇ ਬਾਲੀਵੁੱਡ ਦੀਆਂ ਲਗਪਗ 400 ਫਿਲਮਾਂ ਵਿਚ ਕੰਮ ਕੀਤਾ। ਉਹਨਾਂ ਨੇ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ।

ਅਮਰੀਸ਼ ਪੁਰੀ ਨੂੰ ਪ੍ਰਸਿੱਧ ਖਲਨਾਇਕ ਦੀ ਭੂਮਿਕਾ ਵਜੋਂ ਵਧੇਰੇ ਮਿਲੀ। ਫਿਲਮ ‘ਮਿਸਟਰ ਇੰਡੀਆ’ ਵਿਚ ਉਹਨਾਂ ਵਲੋਂ ਨਿਭਾਏ ਮੁਕੈਂਬੋ ਦੇ ਰੋਲ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।

ਅਮਰੀਸ਼ ਪੁਰੀ ਨੇ ਇਸ ਤੋਂ ਇਲਾਵਾ ਸੌਦਾਗਰ, ਅਜੂਬਾ, ਪਰਦੇਸ, ਕਰਨ ਅਰਜੁਨ, ਜੀਤ, ਘਾਤਕ, ਚਾਚੀ 420, ਤਾਲ, ਮੁਹੱਬਤੇਂ, ਗਦਰ ਆਦਿ ਪ੍ਰਸਿਧ ਫਿਲਮਾਂ ਵਿਚ ਕੰਮ ਕੀਤਾ।

ਅਮਰੀਸ਼ ਪੁਰੀ ਦਾ 12 ਜਨਵਰੀ 2005 ਨੂੰ ਮੁੰਬਈ ਵਿਖੇ 72 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ।