ਲੰਡਨ, 20 ਜੂਨ – ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਅੱਜ ਬਾਰਿਸ਼ ਹੋਈ, ਜਿਸ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ। ਅੰਮ੍ਰਿਤਸਰ, ਜਲੰਧਰ, ਮੋਹਾਲੀ ਤੇ ਚੰਡੀਗੜ੍ਹ ਵਿਚ ਹੋਈ ਬਾਰਿਸ਼ ਨਾਲ ਜਿਥੇ ਤਾਪਮਾਨ ਵਿਚ ਗਿਰਾਵਟ ਆਈ, ਉਥੇ ਫਸਲਾਂ ਨੂੰ ਭਰਪੂਰ ਪਾਣੀ ਵੀ ਮਿਲਿਆ।
ਜਲੰਧਰ ਵਿਚ ਤੇਜ਼ ਹਵਾਵਾਂ ਤੋਂ ਬਾਅਦ ਗੜ੍ਹੇ ਵੀ ਪਏ, ਜਿਸ ਨਾਲ ਮੌਸਮ ਖੁਸ਼ਗਵਾਰ ਹੋ ਗਿਆ।