- ਹਸਪਤਾਲ ਪਹੁੰਚੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦਾ ਹੋਇਆ ਵਿਰੋਧ
ਪਟਨਾ, 18 ਜੂਨ – ਬਿਹਾਰ ‘ਚ ਦਿਮਾਗੀ ਬੁਖਾਰ ‘ਚਮਕੀ’ ਕਾਰਨ ਹੁਣ ਤੱਕ 138 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਕਾਰਨ ਇਥੋਂ ਦੇ ਹਸਪਤਾਲਾਂ ਵਿਚ ਕਈ ਬੱਚੇ ਦਾਖਲ ਵੀ ਹਨ, ਜਿਹਨਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਅੱਜ ਇਹਨਾਂ ਬੱਚਿਆਂ ਦਾ ਹਾਲ-ਚਾਲ ਪੁੱਛਣ ਲਈ ਜਦੋਂ ਹਸਪਤਾਲ ਗਏ ਤਾਂ ਇਥੋਂ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਮੁੱਖ ਮੰਤਰੀ ਹੁਣ ਉਹਨਾਂ ਦਾ ਪਤਾ ਲੈਣ ਆ ਰਹੇ ਹਨ।