AN-32 ਹਾਦਸੇ ਵਿਚ ਕੋਈ ਵੀ ਜਿਉਂਦਾ ਨਹੀਂ ਬਚਿਆ : ਹਵਾਈ ਸੈਨਾ

31

ਨਵੀਂ ਦਿੱਲੀ, 13 ਜੂਨ – ਬੀਤੀ 3 ਜੂਨ ਨੂੰ ਲਾਪਤਾ ਹੋਏ ਜਹਾਜ ਬਾਰੇ ਅੱਜ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਵਾਈ ਫੌਜ ਨੇ ਕਿਹਾ ਹੈ ਕਿ AN-32 ਹਾਦਸੇ ਵਿਚ ਕੋਈ ਵੀ ਜਿਉਂਦਾ ਨਹੀਂ ਬਚਿਆ ਹੈ।

ਇਸ ਜਹਾਜ ਦਾ ਮਲਬਾ ਹਵਾਈ ਸੈਨਾ ਨੇ ਬਰਾਮਦ ਕਰ ਲਿਆ ਹੈ, ਜਿਸ ਤੋਂ ਬਾਅਦ ਹਵਾਈ ਫੌਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਵਿਚ ਸਵਾਰ 13 ਲੋਕ ਮਾਰੇ ਗਏ ਹਨ। ਇਸ ਜਹਾਜ ਦਾ ਬਲੈਕ ਬਾਕਸ ਵਿਚ ਬਰਾਮਦ ਕਰ ਲਿਆ ਗਿਆ ਹੈ।