ਮੰਗਲਵਾਰ ਸਵੇਰੇ 2 ਸਾਲ ਦੇ ਮਾਸੂਮ ਫ਼ਤਿਹਵੀਰ ਨੂੰ 200 ਫੁੱਟ ਡੂੰਘੇ ਬੋਰਵੈੱਲ ‘ਚੋਂ ਕੱਢ ਲਿਆ ਗਿਆ। ਫ਼ਤਿਹਵੀਰ ਨੂੰ ਕੁੰਡੀ ਪਾ ਕੇ ਬਾਹਰ ਖਿੱਚਿਆ ਗਿਆ। ਬੋਰ ‘ਚੋਂ ਕੱਢਣ ਸਾਰ ਹੀ ਬੱਚੇ ਨੂੰ ਪੀਜੀਆਈ ਲੈ ਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰ ਵਿੱਚ 2 ਸਾਲਾ ਬੱਚਾ ਫ਼ਤਿਹਵੀਰ 6 ਜੂਨ ਨੂੰ ਖੇਡਦੇ ਹੋਇਆ 200 ਫ਼ੁੱਟ ਡੂੰਘੇ ਬੋਰਵੈਲ ਵਿੱਚ ਜਾ ਡਿੱਗਿਆ ਸੀ ਜਿਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਪਿਛਲੇ 6 ਦਿਨਾਂ ਤੋਂ ਚਲ ਰਿਹਾ ਸੀ। 6 ਦਿਨਾਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਜ ਤੜਕਸਾਰ ਪਿੰਡ ਦੇ ਹੀ ਇੱਕ ਨੌਜਵਾਨ ਨੇ ਫ਼ਤਿਹਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ।
ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ‘ਚ ਬਦਲਿਆ ਮੌਸਮ ਦਾ ਮਿਜ਼ਾਜ
ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜ਼ਾਜ ਚੰਡੀਗੜ੍ਹ, 27ਮਾਰਚ(ਵਿਸ਼ਵ ਵਾਰਤਾ)-ਵੈਸਟਰਨ ਡਿਸਟਰਬੈਂਸ ਦੇ ਅੰਸ਼ਿਕ ਪ੍ਰਭਾਵ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਬੱਦਲਵਾਈ...