ਲੰਡਨ, 8 ਜੂਨ – ਅੱਜ ਵਿਸ਼ਵ ਕੱਪ ਵਿਚ ਇੰਗਲੈਂਡ ਤੇ ਬੰਗਲਾਦੇਸ਼ ਵਿਚਾਲੇ ਮੈਚ ਹੋ ਰਿਹਾ ਹੈ। ਇਸ ਦੌਰਾਨ ਇੰਗਲੈਂਡ ਨੇ ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਦਿਆਂ ਵਿਰੋਧੀ ਟੀਮ ਦੀ ਜਮ ਕੇ ਖਬਰ ਲਈ।
ਖਬਰ ਲਿਖੇ ਜਾਣ ਤੱਕ ਇੰਗਲੈਂਡ ਨੇ 18 ਓਵਰਾਂ ਵਿਚ 120 ਦੌੜਾਂ ਬਣਾ ਲਈਆਂ ਸਨ। ਜੈਸਨ ਰਾਏ 69 ਤੇ ਜੌਨੀ ਬ੍ਰੈਸਟਾਅ 48 ਦੌੜਾਂ ਉਤੇ ਨਾਬਾਦ ਹਨ।