ਮਾਨਸਾ, 6 ਜੂਨ – ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਸੀ.ਆਰ.ਪੀ.ਐਫ. ਵਿਚ ਨੌਕਰੀ ਕਰਦੇ ਨੌਜਵਾਨ ਬੂਟਾ ਸਿੰਘ ਪੁੱਤਰ ਕਰਨੈਲ ਸਿੰਘ ਦੀ ਦੋ ਦਿਨ ਪਹਿਲਾਂ ਉੜੀਸਾ ਦੇ ਸੰਬਲਪੁਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਉਸ ਦਾ ਅੰਤਮ ਸਸਕਾਰ ਅੱਜ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ।
ਇਸ ਨੌਜਵਾਨ ਦੀ ਮੌਤ ਸਬੰਧੀ ਸੂਚਨਾ ਪਰਸੋਂ ਪਰਿਵਾਰ ਨੂੰ ਦੇਰ ਸ਼ਾਮ ਮਿਲੀ ਸੀ ਅਤੇ ਕੱਲ੍ਹ ਸੀ.ਆਰ.ਪੀ.ਐਫ. ਦੇ ਡੀਐਸਪੀ ਸੁਨੀਲ ਕੁਮਾਰ ਸਿੰਘ ਇਸ ਦੀ ਲਾਸ਼ ਲੈਕੇ ਪਿੰਡ ਵਿਚ ਪਹੁੰਚੇ ਸਨ ਅਤੇ ਉਨ੍ਹਾਂ ਵੱਲੋਂ, ਜਦੋਂ ਪਿੰਡ ਵਾਸੀਆਂ ਨੂੰ ਬੂਟਾ ਸਿੰਘ ਦੇ ਖੁਦ ਗੋਲੀ ਮਾਰਕੇ ਆਤਮ ਹੱਤਿਆ ਕਰਨ ਦੀ ਗੱਲ ਦੱਸੀ ਤਾਂ ਪਿੰਡ ਵਾਲਿਆਂ ਨੂੰ ਵਿਸ਼ਵਾਸ ਨਾ ਆਇਆ ਤਾਂ ਉਨ੍ਹਾਂ ਨੇ ਸਸਕਾਰ ਕਰਨ ਤੋਂ ਜਵਾਬ ਦੇ ਦਿੱਤਾ।
ਅੱਜ ਸਰਦੂਲਗੜ੍ਹ ਦੇ ਐੱਸ.ਡੀ.ਐੱਮ ਲਤੀਫ ਅਹਿਮਦ, ਪੁਲੀਸ ਦੇ ਉਪ ਕਪਤਾਨ ਸੰਜੀਵ ਕੁਮਾਰ ਗੋਇਲ, ਅਤੇ ਸੀ.ਆਰ.ਪੀ.ਐਫ. ਦੇ ਡੀ.ਐੱਸ.ਪੀ ਸੁਨੀਲ ਕੁਮਾਰ ਸਿੰਘ ਨੇ ਪਰਿਵਾਰ ਨੂੰ ਬਹੁਤ ਹੀ ਸਚੱਜੇ ਢੰਗ ਨਾਲ ਮ੍ਰਿਤਕ ਨਾਲ ਵਾਪਰੇ ਹਾਦਸੇ ਦੀ ਬਹੁਤ ਬਰੀਕੀ ਨਾਲ ਤਫਤੀਸ਼ ਕਰਕੇ ਇਨਸਾਫ ਦਿਵਾਉਣ *ਤੇ ਰਾਜੀ ਕੀਤਾ, ਜਿਸ ਦੇ ਤਹਿਤ ਪਰਿਵਾਰ ਵੱਲੋਂ ਸਾਹਿਮਤੀ ਤਹਿਤ ਅੱਜ ਸਰਕਾਰੀ ਸਨਮਾਨਾ ਨਾਲ ਸੰਸਕਾਰ ਕਰ ਦਿੱਤਾ। ਮ੍ਰਿਤਕ ਆਪਣੇ ਪਿਛੇ ਮਾਤਾ—ਪਿਤਾ ਅਤੇ ਛੋਟਾ ਭਰਾ ਛੱਡ ਗਿਆ ਹੈ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...