ਮੋਹਾਲੀ, 6 ਜੂਨ – ਮੋਹਾਲੀ ਦੇ ਲਾਂਡਰਾ ਵਿਖੇ ਸਥਿਤ ਤਾਜ ਮਾਰਬਲ ਦੇ ਮਾਲਿਕ ਅਤੇ ਪ੍ਰਾਪਰਟੀ ਡੀਲਰ ਅਮਨ ਦੀ ਲਾਸ਼ ਅੱਜ ਉਸ ਦੀ ਮਰਸਡੀਜ਼ ਕਾਰ ਵਿਚੋਂ ਬਰਾਮਦ ਹੋਈ। ਅਮਨ ਦੀ ਮੌਤ ਪੁੜਪੁੜੀ ਵਿਚ ਖੁਦ ਦੀ ਪਿਸਤੌਲ ਨਾਲ ਗੋਲੀ ਲੱਗਣ ਕਾਰਨ ਹੋਈ। ਮ੍ਰਿਤਕ ਕਾਰ ਦੀ ਡਰਾਈਵਰ ਵਾਲੀ ਸੀਟ ਉਤੇ ਬੈਠਾ ਹੋਇਆ ਸੀ ਅਤੇ ਗੋਲੀ ਲੱਗਣ ਕਾਰਨ ਉਸ ਦਾ ਕਾਫੀ ਖੂਨ ਡੁਲਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਮਨ ਵਲੋਂ ਖੁਦਕੁਸ਼ੀ ਕੀਤੀ ਗਈ ਹੈ, ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।