ਜੈਤੋ, 4 ਜੂਨ (ਰਘੂਨੰਦਨ ਪਰਾਸ਼ਰ) – ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਵਲੋਂ ਗਰਮੀਆਂ ਦੇ ਮੌਸਮ ਦੌਰਾਨ ਰੇਲ ਯਾਤਰੀਆਂ ਦੀ ਸੁਵਿਧਾ ਲਈ 5 ਜੂਨ ਨੂੰ ਅੰਮ੍ਰਿਤਸਰ-ਅਹਿਮਦਾਬਾਦ (ਟਰੇਨ ਨੰਬਰ 04940) ਇਕ ਵਿਸ਼ੇਸ਼ ਟਰੇਨ (ਇਕ ਤਰਫਾ ਫੇਰਾ) ਚਲਾਉਣ ਦਾ ਫੈਸਲਾ ਕੀਤਾ ਹੈ।
ਸੂਤਰਾਂ ਅਨੁਸਾਰ ਇਹ ਟਰੇਨ ਅੰਮ੍ਰਿਤਸਰ ਤੋਂ 23.45 ਵਜੇ ਰਵਾਨਾ ਹੋਵੇਗੀ। ਇਸ ਦਾ ਠਹਿਰਾਓ ਜਲੰਧਰ ਸ਼ਹਿਰ, ਲੁਧਿਆਣਾ, ਜਾਖਲ, ਹਿਸਾਰ, ਰਿਵਾੜੀ, ਅਲਵਰ, ਬਾਂਦੀਖੁਈ, ਜੈਪੁਰ, ਅਜਮੇਰ, ਆਬੂ ਰੋਡ ਅਤੇ ਮਹੇਸਾਨਾ ਸਟੇਸ਼ਨਾਂ ਉਤੇ ਰੱਖਿਆ ਗਿਆ ਹੈ।