ਭਾਰਤ ਵਿਚ 72 ਲੱਖ ਗੰਢਾਂ ਕਪਾਹ ਦਾ ਸਟਾਕ, 3.15 ਕਰੋੜ ਗੰਢਾਂ ਉਤਪਾਦਨ ਦੀ ਉਮੀਦ

18

 

ਜੈਤੋ, 4 ਜੂਨ (ਰਘੂਨੰਦਨ ਪਰਾਸ਼ਰ) – ਦੇਸ਼ ਦੀ ਪ੍ਰਸਿਧ ਕਪਾਹ ਉਦਯੋਗ ਸੰਸਥਾ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ.ਏ.ਆਈ.) ਅਨੁਸਾਰ ਭਾਰਤ ਵਿਚ 31 ਮਈ 2019 ਤੱਕ 72 ਲੱਖ ਗੰਢਾਂ ਕਪਾਹ ਸਟਾਕ ਹੋਣ ਦਾ ਅਨੁਮਾਨ ਹੈ, ਜਿਸ ਵਿਚ ਕੱਪੜਾ ਮਿਲਾਂ ਕੋਲ 32.68 ਲੱਖ ਗੰਢਾਂ ਦਾ ਸਟਾਕ ਅਤੇ 39.32 ਲੱਖ ਗੰਢਾਂ ਸੀ.ਸੀ.ਆਈ, ਮਲਟੀ ਨੈਸ਼ਨਲ ਕੰਪਨੀਆਂ (ਐਮ.ਐਨ.ਸੀ), ਟ੍ਰੇਡਰਾਂ ਅਤੇ ਕਪਾਹ ਜਿਨਰਾਂ ਕੋਲ ਹੋਣ ਦੇ ਕਿਆਸ ਲਗਾਏ ਗਏ ਹਨ।

ਇਹ ਜਾਣਕਾਰੀ ਸੀ.ਏ.ਆਈ ਦੇ ਕੌਮੀ ਪ੍ਰਧਾਨ ਅਤੁਲ ਭਾਈ ਗਣਤਰਾ ਨੇ ਦਿੰਦਿਆਂ ਦੱਸਿਆ ਕਿ ਸੀਏਆਈ ਨੇ ਆਪਣੇ ਤਾਜਾ ਅਗਾਉਂ ਅਨੁਮਾਨ ਵਿਚ ਦੇਸ਼ ਭਰ ਵਿਚ ਸਾਲ 2018-19 ਕਪਾਹ ਸੀਜਨ ਦੌਰਾਨ 3.15 ਕਰੋੜ ਗੰਢਾਂ ਉਤਪਾਦਨ ਦਾ ਅਨੁਮਾਨ ਮਈ ਮਹੀਨੇ ਵਾਲਾ ਹੀ ਇਸ ਵਾਰੀ 31 ਲੱਖ ਗੰਢਾਂ ਕਪਾਹ ਆਯਾਤ ਹੋਣ ਦਾ ਕਿਆਸ ਹੈ।