ਚੰਡੀਗੜ, 4 ਜੂਨ – ਪੰਜਾਬ ਅਤੇ ਚੰਡੀਗੜ੍ਹ ਵਿਚ ਬੀਤੀ ਰਾਤ ਆਈ ਤੇਜ ਹਨ੍ਹੇਰੀ ਨੇ ਭਾਰੀ ਨੁਕਸਾਨ ਪਹੁੰਚਾਇਆ। ਇਸ ਤੇਜ ਹਨ੍ਹੇਰੀ ਕਾਰਨ ਕਈ ਦਰੱਖਤ ਟੁੱਟ ਕੇ ਸੜਕਾਂ ਉਤੇ ਡਿੱਗ ਪਏ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪਿਆ।
ਇਸ ਤੋਂ ਇਲਾਵਾ ਇਸ ਤੇਜ ਹਨ੍ਹੇਰੀ ਦਾ ਬਿਜਲੀ ਸਪਲਾਈ ਉਤੇ ਵੀ ਅਸਰ ਰਿਹਾ। ਕਈ ਥਾਈਂ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਅੱਜ ਮੰਗਲਵਾਰ ਨੂੰ ਬਿਜਲੀ ਬੰਦ ਰਹੀ।
ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਤੇਜ ਹਨੇਰੀ ਤੋਂ ਬਾਅਦ ਹੋਈ ਬਾਰਿਸ਼ ਨੇ ਲੋਕਾਂ ਨੂੰ ਤੇਜ ਗਰਮੀ ਤੋਂ ਭਾਰੀ ਰਾਹਤ ਦਿਵਾਈ। ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।