ਕੇਜਰੀਵਾਲ ਦਾ ਵੱਡਾ ਐਲਾਨ – ਡੀਟੀਸੀ ਬੱਸ ਅਤੇ ਮੈਟਰੋ ਵਿਚ ਮੁਫਤ ਸਫਰ ਕਰ ਸਕਣਗੀਆਂ ਮਹਿਲਾਵਾਂ

22

ਨਵੀਂ ਦਿੱਲੀ, 3 ਜੂਨ – ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਔਰਤਾਂ ਹੁਣ ਡੀਟੀਸੀ ਬੱਸਾਂ ਅਤੇ ਮੈਟਰੋ ਵਿਚ ਮੁਫਤ ਯਾਤਰਾ ਕਰ ਸਕਣਗੀਆਂ। ਉਹਨਾਂ ਕਿਹਾ ਕਿ ਇਸ ਯੋਜਨਾ ਨੂੰ ਅਗਲੇ 2-3 ਮਹੀਨਿਆਂ ਵਿਚ ਲਾਗੂ ਕਰ ਦਿੱਤਾ ਜਾਵੇਗਾ, ਜਿਸ ਉਤੇ ਲਗਪਗ 700-800 ਕਰੋੜ ਰੁਪਏ ਦਾ ਖਰਚਾ ਆਉਣ ਦੀ ਸੰਭਾਵਨਾ ਹੈ।

ਜਿਕਰਯੋਗ ਹੈ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਰਾਜਧਾਨੀ ਦਿੱਲੀ ਵਿਚ ਮਹਿਲਾਵਾਂ ਨੂੰ ਵੱਡੀ ਸਹੂਲਤ ਮਿਲੇਗੀ।