ਮਾਨਸਾ, 2 ਜੂਨ
ਕੇਂਦਰੀ ਫੂਡ ਪ੍ਰੋਸੈਸਿµਗ ਇµਡਸਟਰੀਜ਼ ਮµਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਦੇ ਚਹੇਤੇ ਅਧਿਕਾਰੀ ਵੱਲੋਂ ਦਾਖ਼ਲ ਕੀਤੀ ਚਾਰਜਸ਼ੀਟ ਨµੂ ਸਿਟ ਟੀਮ ਦੇ ਸੀਨੀਅਰ ਮੈਂਬਰਾਂ ਵੱਲੋਂ ਰੱਦ ਕੀਤੇ ਜਾਣ ਮਗਰੋਂ ਮੁੱਖ ਮµਤਰੀ ਨµੂ ਕੋਟਕਪੂਰਾ ਅਤੇ ਬਹਿਬਲ ਕਲਾਂ ਪੁੁਲੀਸ ਕਾਰਵਾਈ ਦੀਆਂ ਮµਦਭਾਗੀਆਂ ਘਟਨਾਵਾਂ ਦਾ ਸਿਆਸੀਕਰਨ ਕਰਨ ਦੀ ਨੈਤਿਕ ਜ਼ਿµਮੇਵਾਰੀ ਲੈਣੀ ਚਾਹੀਦੀ ਹੈ।
ਕਾਂਗਰਸ, ਆਪ ਅਤੇ ਪੀਈਪੀ ਦੇ ਗਠਜੋੜ ਖਿਲਾਫ ਮਿਸਾਲੀ ਜਿੱਤ ਹਾਸਿਲ ਕਰਨ ਮਗਰੋਂ ਆਪਣੇ ਧµਨਵਾਦੀ ਦੌਰੇ ਦੌਰਾਨ ਵੱਖ ਵੱਖ ਜਨਤਕ ਮੀਟਿµਗਾਂ ਨµੂ ਸµਬੋਧਨ ਕਰਦਿਆਂ ਬੀਬਾ ਬਾਦਲ ਨੇ ਲੋਕਾਂ ਵਿਚ ਜਾਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਅਧਿਕਾਰੀਆਂ ਨµੂ ਤੁਰµਤ ਉਹਨਾਂ ਨµੂ ਹੱਲ ਕਰਨ ਲਈ ਕਿਹਾ। ਉਹਨਾਂ ਨੇ ਆਪਣੀ ਜੇਬ ਵਿਚੋਂ ਲੋੜਵµਦ ਪਰਿਵਾਰਾਂ ਨµੂ ਲੜਕੀਆਂ ਦੇ ਵਿਆਹਾਂ ਲਈ ਮੱਦਦ ਦੀ ਪੇਸ਼ਕਸ਼ ਵੀ ਕੀਤੀ।
ਇਸ ਮੌਕੇ ਉੱਤੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿµਦ ਸਿµਘ ਜੀ ਦੇ ਨਾਂ ਉੱਤੇ ਝੂਠੀ ਸਹµੁ ਖਾਣ ਵਾਲੇ ਮੱੁਖ ਮµਤਰੀ ਦਾ ਪਹਿਲਾਂ ਵੀ ਪਰਦਾਫਾਸ਼ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਹੁਣ ਸਿਟ ਦੀ ਸਮੁੱਚੀ ਟੀਮ ਵੱਲੋਂ ਪੁਲਿਸ ਕਾਰਵਾਈ ਦੀ ਜਾਂਚ ਦੇ ਸਿਆਸੀਕਰਨ ਖ਼ਿਲਾਫ ਉਠਾਈ ਆਵਾਜ਼ ਨਾਲ ਮੁੱਖ ਮµਤਰੀ ਦੀ ਦੁਬਾਰਾ ਪੋਲ ਖੁੱਲ੍ਹ ਗਈ ਹੈ। ਜਾਂਚ ਟੀਮ ਨੇ ਕਿਹਾ ਹੈ ਕਿ ਮੁੱਖ ਮµਤਰੀ ਦੇ ਚਹੇਤੇ ਆਈਜੀ ਕµੁਵਰ ਵਿਜੇ ਨੇ ਉਹਨਾਂ ਨਾਲ ਸਲਾਹ ਕੀਤੇ ਬਿਨਾਂ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਸ ਜਾਂਚ ਦਾ ਕਿµਨਾ ਸਿਆਸੀਕਰਨ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਰਣਜੀਤ ਸਿµਘ ਕਮਿਸ਼ਨ ਰਿਪੋਰਟ ਵਾਂਗ ਇਹ ਚਾਰਜਸ਼ੀਟ ਵੀ ਕਾਂਗਰਸ ਭਵਨ ਵਿਚ ਬੈਠ ਕੇ ਤਿਆਰ ਕੀਤੀ ਗਈ ਹੈ। ਮੁੱਖ ਮµਤਰੀ ਨµੂ ਇਸ ਦੀ ਨੈਤਿਕ ਜ਼ਿµਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰµਤ ਅਸਤੀਫਾ ਦੇਣਾ ਚਾਹੀਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੁੱਕੀ ਹੈ, ਕੇਂਦਰੀ ਮµਤਰੀ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਖ਼ਿਲਾਫ ਕੀਤੇ ਕੂੜ ਪ੍ਰਚਾਰ ਨµੂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਬੇਅਦਬੀ ਦੇ ਮੁੱਦੇ ਦਾ ਸਿਆਸੀਕਰਨ ਕਰਨ ਵਾਲਿਆਂ ਨµੂ ਸਜ਼ਾ ਦਿੱਤੀ ਹੈ। ਉਹਨਾਂ ਕਿਹਾ ਕਿ ਕੋਈ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭµਗ ਹੋ ਚੁੱਕਿਆ ਹੈ।
ਕਾਂਗਰਸ ਸਰਕਾਰ ਨµੂ ਦੂਸ਼ਣਬਾਜ਼ੀ ਦੀ ਖੇਡ ਛੱਡ ਕੇ ਕਾਰਗੁਜ਼ਾਰੀ ਵਿਖਾਉਣ ਲਈ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਰਕਾਰ ਦੀ ਮੈਡੀਕਲ ਅਧਿਆਪਕਾਂ ਦੀ ਭਰਤੀ ਕਰਨ ‘ਚ ਲਾਪਰਵਾਹੀ ਕਾਰਣ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਏਮਜ਼ ਸµਸਥਾਨ ਦੀ ਉਸਾਰੀ ਦੇ ਰਾਹ ਵਿਚ ਰੋੜੇ ਅਟਕਾਏ ਸਨ। ਹੁਣ ਇਹ ਮੈਡੀਕਲ ਅਧਿਆਪਕਾਂ ਦੀ ਭਰਤੀ ਕਰਨ ਤੋਂ ਇਨਕਾਰ ਕਰਕੇ ਲੋਕਾਂ ਨµੂ ਵਧੀਆ ਸਿਹਤ ਸੇਵਾਵਾਂ ਦੇਣ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਸਿਰਫ ਇµਨਾ ਹੀ ਨਹੀਂ ਹੈ। ਸਰਕਾਰ ਲੋਕਾਂ ਨµੂ ਇਲਾਜ ਕਰਾਉਣ ਵਾਸਤੇ ਪµਜ ਲੱਖ ਰੁਪਏ ਦੇ ਮੈਡੀਕਲ ਕਾਰਡ ਜਾਰੀ ਕਰਨ ਵਿਚ ਵੀ ਨਾਕਾਮ ਸਾਬਿਤ ਹੋਈ ਹੈ। ਇਸ ਨੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਨµੂ ਲਾਗੂ ਨਹੀਂ ਕੀਤਾ ਹੈ ਅਤੇ ਨਾ ਹੀ ਗਰੀਬਾਂ ਨµੂ ਮਕਾਨ ਬਣਾਉਣ ਵਾਸਤੇ ਡੇਢ ਲੱਖ ਰੁਪਏ ਜਾਰੀ ਕੀਤੇ ਹਨ।
ਲੋਕਾਂ ਨµੂ ਇਹ ਭਰੋਸਾ ਦਿਵਾਉਂਦਿਆਂ ਕਿ ਉਹ ਲੋਕ ਵਿਰੋਧੀ ਕਾਂਰਗਸ ਸਰਕਾਰ ਨµੂ ਇੱਕ ਵੱਡਾ ਝਟਕਾ ਦੇਣਗੇ, ਬੀਬਾ ਬਾਦਲ ਨੇ ਕਿਹਾ ਕਿ ਅਸੀਂ ਕੇਂਦਰ ਵੱਲੋਂ ਲੋਕਾਂ ਨµੂ ਦਿੱਤੀਆਂ ਸਾਰੀਆਂ ਸਹੂਲਤਾਂ ਪµਜਾਬੀਆਂ ਨµੂ ਦਿਵਾਉਣ ਵਾਸਤੇ ਇੱਕ ਵੱਡਾ ਅµਦੋਲਨ ਸ਼ੁਰੂ ਕਰਾਂਗੇ।
ਇਸ ਮੌਕੇ ਹਨੀ ਮਾਨਸ਼ਾਹੀਆ, ਗੁਰਮੇਲ ਸਿੰਘ ਫਫੜੇ, ਪ੍ਰੇਮ ਅਰੋੜਾ, ਸੁਖਵਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਝੱਬਰ, ਸਿਮਰਨਜੀਤ ਕੌਰ ਸਿੰਮੀ, ਡਾH ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮਾਨਸਾ ਵਿਖੇ ਮੰਚ ਤੋਂ ਸੰਬੋਧਨ ਕਰਦੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਨਾਲ ਖੜ੍ਹੇ ਸੀਨੀਅਰ ਆਗੂ ਹਨੀ ਮਾਨਸ਼ਾਹੀਆ। ਫੋਟੋ: ਮਾਨ
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਚੰਡੀਗੜ੍ਹ, 18 ਅਪ੍ਰੈਲ : 14 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ...