ਲੰਡਨ, 31 ਮਈ – ਵਿਸ਼ਵ ਕੱਪ ਦੇ ਆਪਣੇ ਪਹਿਲੇ ਹੀ ਮੈਚ ਵਿਚ ਪਾਕਿਸਤਾਨ ਨੂੰ ਵੈਸਟ ਇੰਡੀਜ ਹੱਥੋਂ ਬੁਰੀ ਹਾਰ ਦਾ ਮੂੰਹ ਦੇਖਣਾ ਪਿਆ। ਵੈਸਟ ਇੰਡੀਜ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਪੂਰੀ ਟੀਮ ਕੇਵਲ 105 ਦੌੜਾਂ ਉਤੇ ਹੀ ਸਿਮਟ ਗਈ। ਵੈਸਟ ਇੰਡੀਜ ਨੇ ਇਹ ਟੀਚਾ 13.4 ਓਵਰਾਂ ਵਿਚ 3 ਵਿਕਟਾਂ ਗਵਾ ਕੇ ਪੂਰਾ ਕੀਤਾ। ਕ੍ਰਿਸ ਗੇਲ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।