– ‘ਪੀ.ਐੱਮ ਸਕਾਲਰਸ਼ਿਪ ਸਕੀਮ’ ਵਿਚ ਵੱਡੇ ਬਦਲਾਅ ਨੂੰ ਮਨਜੂਰੀ
ਨਵੀਂ ਦਿੱਲੀ, 31 ਮਈ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰ ਕੈਬਨਿਟ ਦੀ ਮੀਟਿੰਗ ਵਿਚ ‘ਪੀ.ਐੱਮ ਸਕਾਲਰਸ਼ਿਪ ਸਕੀਮ’ ਵਿਚ ਵੱਡੇ ਬਦਲਾਅ ਨੂੰ ਮਨਜੂਰੀ ਦਿੱਤੀ। ਇਸ ਯੋਜਨਾ ਵਿਚ ਬਦਲਾਅ ਕਰਦਿਆਂ ਸ਼ਹੀਦਾਂ ਦੇ ਬੱਚਿਆਂ ਲਈ ਸਕਾਲਰਸ਼ਿਪ ਰਾਸ਼ੀ ਵਧਾਈ ਗਈ ਹੈ। ਹੁਣ ਹਰ ਮਹੀਨੇ ਸ਼ਹੀਦਾਂ ਦੇ ਬੇਟਿਆਂ ਨੂੰ 2500 ਰੁਪਏ ਤੇ ਬੇਟੀਆਂ ਨੂੰ 3000 ਰੁਪਏ ਸਕਾਲਰਸ਼ਿਪ ਮਿਲੇਗੀ।
ਇਹ ਸਕਾਲਰਸ਼ਿਪ ਸ਼ਹੀਦ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਵੀ ਮਿਲੇਗੀ।