ਚੰਡੀਗੜ 22 ਮਈ : ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪੋਲਿੰਗ ਸ਼ਟੇਸਨ ਨੰ. 123 `ਤੇ ਅੱਜ ਦੁਬਾਰਾ ਵੋਟਾਂ ਪਾਈਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 19 ਮਈ ਨੂੰ ਪੰਜਾਬ ਦੇ ਲੋਕ ਸਭਾ ਲਈ ਪਈਆਂ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਇਸ ਪੋਲਿੰਗ ਸਟੇਸ਼ਨ ਉਤੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਸਨ। ਇਹ ਹੁਕਮ ਪੋਲਿੰਗ ਦੋਰਾਨ ਸਾਹਮਣੇ ਆਈਆਂ ਉਣਤਾਈਆਂ ਕਾਰਨ ਦਿੱਤੇ ਗਏ।
ਇਹਨਾਂ ਚੋਣਾਂ ਦੇ ਨਤੀਜੇ ਕੱਲ੍ਹ 23 ਮਈ ਨੂੰ ਹੀ ਐਲਾਨੇ ਜਾਣਗੇ।