ਮਾਨਸਾ, 18 ਮਈ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਦੀ ਮਾਤਾ ਸਰਦਾਰਨੀ ਮੁਖਤਿਆਰ ਕੌਰ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਪਹੁੰਚੇ। ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉ¤ਥੇ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਕੀਤੀ ਕਿ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ। ਬੀਬਾ ਬਾਦਲ ਨੇ ਕਿਹਾ ਕਿ ਬਜੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ। ਮਾਤਾ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਸ ਮੌਕੇ ਡਾ: ਨਿਸ਼ਾਨ ਸਿੰਘ, ਐ¤ਸ.ਡੀ.ਓ ਦਿਆ ਸਿੰਘ,ਇਸ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਪ੍ਰੇਮ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਯੂਥ ਆਗੂ ਰਘੁਵੀਰ ਮਾਨਸਾ, ਦਰਸ਼ਨ ਮੰਡੇਰ, ਸੋਹਣਾ ਸਿੰਘ ਕਲੀਪੁਰ, ਹਰਬੰਸ ਸਿੰਘ ਗੋਲੂ, ਅੰਗਰੇਜ ਮਿੱਤਲ, ਸੁਰਿੰਦਰ ਪਿੰਟਾ, ਤਰਸੇਮ ਮਿੱਢਾ, ਆਤਮਜੀਤ ਕਾਲਾ, ਠੇਕੇਦਾਰ ਗੁਰਮੇਲ ਸਿੰਘ, ਅਵਤਾਰ ਸਿੰਘ ਰਾੜਾ, ਗੋਲਡੀ ਗਾਂਧੀ, ਸਾਬਕਾ ਐਕਸ਼ਨ ਜਸਵਿੰਦਰ ਸਿੰਘ ਮਾਨ, ਅਮਰਜੀਤ ਸਿੰਘ ਕੁਲਾਣਾ, ਬਲਵੀਰ ਸਿੰਘ ਬੀਰੋਕੇ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਮਲਕੀਤ ਭਪਲਾ, ਰਾਜੂ ਦਰਾਕਾ, ਬੱਲਮ ਸਿੰਘ ਕਲੀਪੁਰ, ਸਿਕੰਦਰ ਸਿੰਘ ਜੈਲਦਾਰ ਨੇ ਵੀ ਫਫੜੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉਨ੍ਹਾਂ ਨਮਿੱਤ ਪਾਠ ਦਾ ਭੋਗ 24 ਮਈ ਨੂੰ ਪਿੰਡ ਫਫੜੇ ਭਾਈਕੇ ਵਿਖੇ ਬਾਅਦ ਦੁਪਹਿਰ ਪਾਇਆ ਜਾਵੇਗਾ।
ਫੋਟੋ: ਪਿੰਡ ਫਫੜੇ ਵਿਖੇ ਦੁੱਖ ਸਾਂਝਾ ਕਰਨ ਦੌਰਾਨ ਬੀਬੀ ਬਾਦਲ।