ਚੰਡੀਗੜ੍ਹ, 13 ਮਈ – ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗਲਾ ਮੁੜ ਤੋਂ ਖਰਾਬ ਹੋ ਗਿਆ ਹੈ ਅਤੇ ਉਹ ਬੋਲ ਨਹੀਂ ਪਾ ਰਹੇ ਹਨ। ਉਹਨਾਂ ਦਾ ਵੋਕਲ ਕਾਰਡ ਖਰਾਬ ਹੋ ਗਿਆ ਹੈ। ਡਾਕਟਰਾਂ ਨੇ ਫਿਲਹਾਲ ਉਹਨਾਂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ। ਉਹਨਾਂ ਦੀ ਆਵਾਜ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਵਿਚ ਜਿਆਦਾ ਭਾਸ਼ਣ ਦੇਣ ਕਾਰਨ ਖਰਾਬ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਛੇਤੀ ਹੀ ਸਿਹਤਮੰਦ ਹੋ ਕੇ ਚੋਣ ਪ੍ਰਚਾਰ ਵਿਚ ਜੁਟ ਜਾਣਗੇ।