ਪਟਿਆਲਾ, 7 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਅੱਜ ਹਲਕਾ ਸ਼ੁਤਰਾਣਾ ਦੇ ਪਿੰਡਾਂ ਸਹਿਜਪੁਰ ਖੁਰਦ, ਸਹਿਜਪੁਰ ਕਲਾਂ, ਕੋਟਲੀ, ਘੰਗਰੋਲੀ, ਮਵੀ ਕਲਾਂ, ਬੇਲੂ ਮਾਜਰਾ, ਚੁੱਪਕੀ, ਨਾਗਰੀ, ਦੇਧਨਾ, ਘੱਗਾ, ਦਿਓਗੜ੍ਹ, ਹਮਝੇੜੀ, ਗੁਲਾੜ, ਦੁਤਾਲ, ਬਣਵਾਲਾ ਅਤੇ ਪਾਤੜਾਂ ਵਿੱਚ ਭਰਵੀਂਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਇਲਾਕੇ ਦੇ ਲੋਕਾਂ ਨੂੰ ਖੁਦ ਮਿਲ ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਇਸ ਮੌਕੇ ਉਹਨਾਂ ਨਾਲ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਅਤੇ ਹਲਕਾ ਦੇ ਇੰਚਾਰਜ ਸੁਰਿੰਦਰ ਸਿੰਘ ਘੁੰਮਣ ਵੀ ਹਾਜਰ ਸਨ। ਪਰਨੀਤ ਕੌਰ ਨੇ ਇਸ ਮੌਕੇ ਤੇ ਦੱਸਿਆ ਕਿ ਕੈਪਟਨ ਸਰਕਾਰ ਨੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਇਲਾਕੇ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਉਹਨਾਂ ਨੇ ਦੱਸਿਆ ਕਿ ਪਾਤੜਾਂ ਸ਼ਹਿਰ ਦੇ ਚਾਰੇ ਪਾਸੇ ਬਾਈਪਾਸ ਬਣਾਇਆ ਗਿਆ। ਪਿੰਡ ਅਰਨੋ ਅਤੇ ਘੱਗਾ ਵਿਖੇ ਬਿਜਲੀ ਗਰਿਡ ਦੀ ਸਥਾਪਨਾ ਕੀਤੀ ਗਈ ਤਾਂ ਜੋ ਇਲਾਕੇ ਵਿੱਚ ਬਿਜਲੀ 24 ਘੰਟੇ ਦਿੱਤੀ ਜਾ ਸਕੇ। ਪਾਤੜਾਂ ਅਨਾਜ ਮੰਡੀ ਨਵੀਂਨੀਕਰਨ ਵੀ ਕੀਤਾ ਗਿਆ। ਇਲਾਕੇ ਵਿੱਚ ਪਾਣੀ ਦੀ ਨਿਕਾਸੀ ਕਰਨ ਲਈ ਡਰੋਨ ਤਿਆਰ ਕਰਵਾਈ ਗਈ। ਪਾਤੜਾਂ ਵਿਖੇ ਨਵਾਂ ਕੋਰਟ ਕੰਪਲੈਕਸ ਦੀ ਸਥਾਪਨਾ ਨੂੰ ਮੰਨਜੂਰੀ ਦਿੱਤੀ ਗਈ। ਸ਼ਤਰਾਣਾ ਹਲਕੇ ਦੇ 97 ਛੱਪੜਾਂ ਦੀ ਸਾਫ ਸਫਾਈ ਦਾ ਕੰਮ ਆਰੰਭ ਕੀਤਾ ਗਿਆ ਅਤੇ 54.52 ਕਰੋੜ ਦੀ ਲਾਗਤ ਨਾਲ ਹਲਕੇ ਦੀਆਂ ਸੜਕਾਂ ਤਿਆਰ ਕਰਵਾਈਆਂ ਗਈਆਂ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰਹਿੰਦੇ ਬਾਕੀ ਤਿੰਨ ਸਾਲਾਂ ਵਿੱਚ ਕਾਂਗਰਸ ਵਲੋਂ ਕੀਤੇ ਗਏ ਵਾਅਦਿਆਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਪਾਤੜਾਂ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਗੁਪਤਾ, ਬਲਾਕ ਪ੍ਰਧਾਨ ਬੱਬੂ ਬਾਜਵਾ, ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਡੇਜੀ ਕਾਹਲੋਂ ਤੋਂ ਇਲਾਵਾ ਜਗਤਾਰ ਸਿੰਘ, ਵਿਸਾਖੀ ਰਾਮ, ਨਿਰਮਜੀਤ ਕੌਰ, ਜਸਪਾਲ ਕੌਰ, ਗੁਰਜੀਤ ਕੌਰ, ਦਰਸ਼ਨ ਸਿੰਘ, ਮੇਘ ਰਾਜ ਸ਼ਰਮਾ, ਸਰਵਰਿੰਦਰ ਸਿੰਘ, ਮਿੱਠੂ ਰਾਮ (ਸਾਰੇ ਸਰਪੰਚ), ਹਰਨੇਕ ਸਿੰਘ ਹੰਸ, ਰਿੰਪਲ ਕੌਂਸਲਰ, ਪੀਟਰ ਮਸ਼ੀਹ, ਮੰਨਾ ਰਾਮ ਕੌਂਸਲਰ, ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜਰ ਸਨ।
ਫੋਟੋ ਕੈਪਸ਼ਨ-ਪਰਨੀਤ ਕੌਰ, ਨਿਰਮਲ ਸਿੰਘ ਸ਼ੁਤਰਾਣਾ ਹਲਕੇ ਵਿੱਖੇ ਵੱਖ-ਵੱਖ ਨੁੱਕੜ ਮੀਟਿੰਗਾਂ ਦੌਰਾਨ।