ਅਨਿਲ ਮੰਗਲਾ ਵਲੋਂ ਜੋੜੀਆਂ ਭੱਠੀਆਂ ਵਿਖੇ ਕਰਵਾਈ ਭਰਵੀਂ ਮੀਟਿੰਗ ਨੂੰ ਪਰਨੀਤ ਕੌਰ ਨੇ ਕੀਤਾ ਸੰਬੋਧਨ
ਪਟਿਆਲਾ, 7 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਪੰਜਾਬ ਕਾਂਗਰਸ ਦੇ ਮੈਂਬਰ ਅਨਿਲ ਮੰਗਲਾਂ ਦੀ ਅਗਵਾਈ ਹੇਠ ਅਤੇ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ, ਹੈਪੀ ਵਰਮਾ, ਆਰਤੀ ਗੁਪਤਾ ਅਤੇ ਮਾਇਆ ਦੇਵੀ ਦੇ ਸਹਿਯੋਗ ਨਾਲ ਜੋੜੀਆਂ ਭੱਠੀਆਂ ਵਿਖੇ ਕਰਵਾਈ ਗਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜ ਵਿੱਚ ਹੀ ਪਟਿਆਲਾ ਦਾ ਵੱਧ ਤੋਂ ਵੱਧ ਵਿਕਾਸ ਹੋਇਆ ਹੈ। ਇਸ ਮੌਕੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ, ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋਂ, ਬਲਾਕ ਪ੍ਰਧਾਨ ਅੱਤੂਲ ਜੋਸ਼ੀ, ਯੂਥ ਦੇ ਪ੍ਰਧਾਨ ਸੰਦੀਪ ਮਲਹੋਤਰਾ ਤੋਂ ਇਲਾਵਾ ਬੀਬਾ ਜੈਇੰਦਰ ਕੌਰ, ਗੁਰਪਾਲ ਸਿੰਘ ਵੀ ਹਾਜਰ ਸਨ। ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ 7.50 ਕਰੋੜ ਦੀ ਲਾਗਤ ਨਾਲ 31465 ਐਲ.ਈ.ਡੀ. ਲਾਇਟਾਂ ਲਗਾਈਆਂ ਗਈਆਂ, 8 ਕਰੋੜ ਦੀ ਲਾਗਤ ਨਾਲ ਸ਼ਹਿਰ ਵਿਚੋਂ ਡੋਰ ਟੂ ਡੋਰ ਕੂੜਾਂ ਚੱਕਣ ਦਾ ਪ੍ਰੋਜੈਕਟ ਸ਼ੁਰੂ ਹੋਇਆ, 6.50 ਕਰੋੜ ਦੀ ਲਾਗਤ ਨਾਲ 36 ਪਾਣੀ ਵਾਲੇ ਟਿਊਬਵੈਲ ਲਗਾਉਣ ਦਾ ਪ੍ਰੋਜੈਕਟ ਵੀ ਸ਼ੁਰੂ ਹੋਇਆ, 670 ਕਰੋੜ ਦੀ ਲਾਗਤ ਨਾਲ ਵੱਡੀ ਅਤੇ ਛੋਟੀ ਨਦੀ ਦੀ ਸਫਾਈ ਅਤੇ ਸੰਦਰੀਕਰਨ ਦਾ ਕੰਮ ਵੀ ਸ਼ੁਰੂ ਹੋਇਆ। ਉਹਨਾਂ ਅੱਗੇ ਕਿਹਾ ਕਿ ਪਟਿਆਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਦੇ ਨਾਤੇ ਭਵਿੱਖ ਵਿੱਚ ਵੀ ਇਥੇ ਵਿਕਾਸ ਦੇ ਕੰਮਾਂ ਦੀ ਕੋਈ ਘਾਟ ਆਉਣ ਨਹੀਂ ਦਿੱਤੀ ਜਾਵੇਗੀ ਅਤੇ ਹੋਰ ਪ੍ਰੋਜੈਕਟ ਵੀ ਪਟਿਆਲਾ ਸ਼ਹਿਰ ਦੀ ਨੁਹਾਰ ਬਦਲਣਗੇ।
ਇਸ ਮੌਕੇ ਸਚਿਨ ਸ਼ਰਮਾ, ਹਰਵਿੰਦਰ ਨਿੰਪੀ, ਅਸ਼ਵਨੀ ਮਿੰਕੀ, ਰਾਜੇਸ਼ ਮੰਡੋਰਾ, ਰਾਜਿੰਦਰ ਸ਼ਰਮਾ, ਹੈਪੀ ਸ਼ਰਮਾ, ਸ਼ੇਰੂ ਪੰਡਤ, ਲੱਕੀ ਗੁਪਤਾ, ਸੋਨੂੰ ਸੰਗਰ, ਸ਼ੇਰ ਖਾਨ, ਛੱਜੂ ਰਾਮ ਸੋਫਤ, ਮੀਨਾ ਸ਼ਰਮਾ, ਨਿੱਧੀ ਧਾਲੀਵਾਲ, ਬਿਮਲਾ ਸ਼ਰਮਾ, ਸੁਰਿੰਦਰ ਸ਼ਰਮਾ, ਮਮਤਾ ਢੰਡ, ਵਿਕਰਮ ਸ਼ਰਮਾ, ਗੌਤਮ ਸ਼ਰਮਾ, ਰਮਨ ਸ਼ਰਮਾ, ਮੋਹਨ ਲਾਲ ਸ਼ਰਮਾ, ਰਵਿੰਦਰ ਸਵੀਟੀ, ਮਹਿੰਦਰ ਮੋਹਨ ਸਿੰਘ, ਅਸ਼ੋਕ ਸ਼ਰਮਾ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ, ਬਜੁਰਗ ਅਤੇ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਅਨਿਲ ਮੰਗਲਾ, ਕ੍ਰਿਸ਼ਨ ਬੁੱਧੂ, ਹੈਪੀ ਵਰਮਾ, ਆਰਤੀ ਗੁਪਤਾ ਅਤੇ ਹੋਰ ਆਗੂ ਕਾਂਗਰਸ ਦੀ ਭਰਵੀਂ ਮੀਟਿੰਗ ਦੌਰਾਨ।