ਪਟਿਆਲ, 6 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਕਾਂਗਰਸੀ ਆਗੂਆਂ ਅਤੇ ਪਰਵਾਰਿਕ ਮੈਂਬਰਾਂ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਜੋਰਾਂ ਤੇ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਬਿਸ਼ਨਪੂਰੀਆ, ਕੌਂਸਲਰ ਰਜਿੰਦਰ ਸ਼ਰਮਾ, ਸਰੋਜ ਸ਼ਰਮਾ, ਅੱਤਰ ਚਹਿਲ ਅਤੇ ਬੀਬਾ ਇਸ਼ਮੀਤ ਕੌਰ ਸਾਂਘਾ, ਬਿੰਨੀ ਸੁੰਦਰ ਸਿੰਘ ਵਲੋਂ ਵਾਰਡ ਨੰ:39 ਮਹਿੰਦਰਾ ਕਲੋਨੀ ਅਤੇ ਸੰਜੇ ਕਲੋਨੀ ਤੋਂ ਇਲਾਵਾ ਸਨੌਰ, ਡੇਰਾਬਸੀ, ਸ਼ਤਰਾਣਾ, ਘਨੌਰ ਅਤੇ ਸਮਾਣਾ ਵਿੱਚ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਪਰਨੀਤ ਕੌਰ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਮਧੂ ਸ਼ਰਮਾ ਅਤੇ ਨਰਿੰਦਰ ਅੱਤਰੀ ਵਲੋਂ ਵੀ ਵੋਟਰਾਂ ਨੂੰ ਆਉਣ ਵਾਲੀ 19 ਮਈ ਨੂੰ ਕਾਂਗਰਸ ਪਾਰਟੀ ਅਤੇ ਪਰਨੀਤ ਕੌਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਸਮੁੱਚੇ ਆਗੂਆਂ ਨੇ ਕਿਹਾ ਕਿ ਕਾਂਗਰਸੀ ਦੇਸ਼ ਦਾ ਭਵਿੱਖ ਸਵਾਰ ਸਕਦੀ ਹੈ ਅਤੇ ਪਰਨੀਤ ਕੌਰ ਦੇ ਪਟਿਆਲਾ ਲੋਕ ਸਭਾ ਹਲਕਾ ਤੋਂ ਜਿਤਣ ਤੋਂ ਬਾਅਦ ਸਮੁੱਚੇ ਹਲਕੇ ਵਿੱਚ ਵਿਕਾਸ ਦੇ ਕੰਮਾਂ ਵਿੱਚ ਹੋਰ ਤੇਜੀ ਆ ਆਵੇਗੀ।
ਫੋਟੋ ਕੈਪਸ਼ਨ- ਪ੍ਰਿਤਪਾਲ ਬਿਸ਼ਨਪੂਰੀਆ, ਰਜਿੰਦਰ ਸ਼ਰਮਾ, ਅੱਤਰ ਚਹਿਲ, ਇਸ਼ਮੀਤ ਸਾਂਘਾ ਅਤੇ ਨਰਿੰਦਰ ਅੱਤਰੀ ਪਰਨੀਤ ਕੌਰ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ।