ਪੰਜਾਬ ਪ੍ਰਧਾਨ ਮਮਤਾ ਦੱਤਾ, ਜਿਲ੍ਹਾ ਪ੍ਰਧਾਨ ਕਿਰਨ ਢਿਲੋਂ ਨੇ ਘਰ-ਘਰ ਕੀਤਾ ਚੋਣ ਪ੍ਰਚਾਰ
ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਅਤੇ ਪਟਿਆਲਾ ਜਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋਂ ਦੀ ਅਗਵਾਈ ਹੇਠ ਕਾਂਗਰਸੀ ਮਹਿਲਾਵਾਂ ਨੇ ਅੱਜ ਪਟਿਆਲਾ ਸ਼ਹਿਰ ਦੇ ਮੋਤੀ ਬਾਗ ਕਲੋਨੀ ਅਤੇ ਨਿਊ ਮੋਤੀ ਬਾਗ ਏਰੀਏ ਵਿੱਚ ਘਰ-ਘਰ ਜਾ ਕੇ ਪਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸਾਹੀ ਪਰਿਵਾਰ ਦੀ ਮੈਂਬਰ ਇੱਪੀ ਸਾਂਗਾ, ਮਧੂ ਸ਼ਰਮਾ ਅਤੇ ਹੋਰ ਮੈਂਬਰ ਵੀ ਹਾਜਰ ਸਨ। ਇਸ ਮੌਕੇ ਮਮਤਾ ਦੱਤਾ ਕਿਰਨ ਢਿਲੋਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਮਹਿਲਾ ਕਾਂਗਰਸ ਦੀ ਸਮੁੱਚੀ ਟੀਮ ਨੇ ਪਰਨੀਤ ਕੌਰ ਦੀ ਚੋਣ ਮੁਹਿੰਮ ਵਿੱਚ ਰੰਗ ਬੰਨ ਦਿੱਤਾ ਹੈ ਅਤੇ ਹਰ ਇਲਾਕੇ ਲੋਕਾਂ ਵਲੋਂ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਪਰਨੀਤ ਕੌਰ ਪਟਿਆਲਾ ਹਲਕੇ ਤੋਂ ਵੱਡੇ ਫਰਕ ਨਾਲ ਜੇਤੂ ਰਹਿਣਗੇ। ਇਸ ਮੌਕੇ ਕੌਂਸਲਰ ਸਰੋਜ ਸ਼ਰਮਾ, ਮਨਦੀਪ ਭੁੱਲਰ ਬਲਾਕ ਸੰਮਤੀ ਮੈਂਬਰ, ਜਸਪ੍ਰੀਤ ਬਰਾੜ, ਨਿੱਧੀ ਧਾਲੀਵਾਲ, ਮੀਨੂੰ ਅਰੋੜਾ, ਜਸਵਿੰਦਰ ਭੁੱਲਰ, ਬਲਾਕ ਪ੍ਰਧਾਨ ਅਤੇ ਕੌਂਸਲਰ ਅੱਤੂਲ ਜੋਸ਼ੀ, ਬੈਂਕ ਮੁਲਾਜਮ ਆਗੂ ਕੇ.ਕੇ ਸਹਿਗਲ, ਪ੍ਰਿਤਪਾਲ ਸਿੰਘ ਬਿਸ਼ਨਪੂਰੀਆ, ਅਮਰਜੀਤ ਸ਼ਰਮਾ, ਬੀਰਪਾਲ ਕੌਰ, ਚੰਦਰ ਕਾਂਤਾ, ਅਮਰਿੰਦਰ ਮਾਨ, ਢਿਲੋਂ ਸਾਹਬ ਆਦਿ ਕਾਂਗਰਸੀ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ- ਮਮਤਾ ਦੱਤਾ, ਕਿਰਨ ਢਿਲੋਂ ਮਧੂ ਸ਼ਰਮਾ, ਸ਼ਰੋਜ ਸ਼ਰਮਾ ਅਤੇ ਹੋਰ ਮਹਿਲਾਵਾ ਪਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ।