ਪਟਿਆਲਾ, 4 ਮਈ- ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵਲੋਂ ਕੀਤੀਆਂ ਜਾ ਰਹੀਆਂ ਝੁੱਠੀਆਂ ਸ਼ਿਕਾਇਤਾਂ ਦੀ ਪਟਿਆਲਾ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਸਖਤ ਨਿੰਦਾ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਜਿਲ੍ਹਾ ਪ੍ਰਧਾਨ, ਕੇ.ਕੇ. ਮਲਹੋਤਰਾ, ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਮਹਿਲਾ ਕਾਂਗਰਸੀ ਪ੍ਰਧਾਨ ਕਿਰਨ ਢਿਲੋਂ, ਯੂਥ ਕਾਂਗਰਸ ਦੇ ਪ੍ਰਧਾਨ ਸੰਦੀਪ ਮਲਹੋਤਰਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਡਾ. ਗਾਂਧੀ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਹੁੰਦੀ ਦੇਖ ਕੇ ਇਹੋ ਜਿਹੀ ਗਲਤ ਬਿਆਨਬਾਜੀ ਤੇ ਉਤਰ ਆਏ ਹਨ। ਜਿਸ ਤੋਂ ਸਿੱਧੇ ਤੋਰ ਤੇ ਉਹਨਾਂ ਦੀ ਬੁਖਲਾਹਟ ਨਜ਼ਰ ਆਉਂਦੀ ਹੈ।
ਇਹਨਾ ਆਗੂਆਂ ਨੇ ਅੱਗੇ ਕਿਹਾ ਕਿ ਇਹੋ ਜਿਹੀਆਂ ਝੁੱਠੀਆਂ ਅਤੇ ਗੁਮਰਾਹਕੁੰਨ ਸ਼ਿਕਾਇਤਾਂ ਨਾਲ ਡਾ. ਗਾਂਧੀ ਆਪਣੀ ਹਾਰ ਨੂੰ ਕਦੇ ਵੀ ਜਿੱਤ ਵਿੱਚ ਨਹੀਂ ਬਦਲ ਸਕਦੇ। ਕਿਉਕਿ ਪਰਨੀਤ ਕੌਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਇੱਕ ਵੱਡੇ ਫਰਖ ਨਾਲ ਹਰਾ ਕੇ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ।