ਚੰਡੀਗੜ੍ਹ, 2 ਮਈ – ਹਾਈਕੋਰਟ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਦਗੀ ਪੱਤਰ ਨੂੰ ਪ੍ਰਵਾਨਗੀ ਦਿਤੀ। ਭਾਵ ਹੁਣ ਨਾਮਜ਼ਦਗੀ ਪੱਤਰ ਦੀ ਸਕਰੂਟਨੀ ਹੋਵੇਗੀ।
ਵਰਨਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦਾ ਖਰਚ ਦਾ ਪੂਰਾ ਬਿਓਰਾ ਨਾ ਦੇਣ ਉਤੇ ਚੋਣ ਕਮਿਸ਼ਨ ਨੇ ਸ਼ੇਰਗਿੱਲ ਦੇ ਚੋਣ ਲੜਨ ਉਤੇ 7 ਜੂਨ 2018 ਤੋਂ 7 ਜੂਨ 2021 ਤੱਕ ਪਾਬੰਦੀ ਲਾ ਦਿੱਤੀ ਸੀ। ਇਸ ਉਤੇ ਸ਼ੇਰਗਿੱਲ ਨੇ ਚੋਣ ਕਮਿਸ਼ਨ ਕੋਲ ਅਪੀਲ ਦਾਇਰ ਕੀਤੀ ਸੀ, ਚੋਣ ਕਮਿਸ਼ਨ ਨੇ 29 ਅਪ੍ਰੈਲ ਨੂੰ ਉਹਨਾਂ ਦੀ ਅਪੀਲ ਖਾਰਿਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਹਾਈਕੋਰਟ ਦਾ ਰੁਖ ਕੀਤਾ ਸੀ।