ਕੀ ਜਲਾਲਾਬਾਦ ‘ਚ ਚਲਦੇ ਹਨ ਬਿਨਾਂ ਨੰਬਰ ਪਲੇਟ ਮੋਟਰਸਾਇਕਲ ?
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋ ਅੱਜ ਅਕਾਲੀ ਦਲ ਬੀ ਜੇ ਪੀ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਸਰਹੱਦੀ ਪਿੰਡਾਂ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਸੁਖਬੀਰ ਬਾਦਲ ਅੱਜ ਫ਼ਿਰੋਜ਼ਪੁਰ ਦੇ ਕਈ ਵੱਖ ਵੱਖ ਜਗਾਹ ਤੇ ਆਪਣੇ ਪ੍ਰੋਗਰਾਮ ਰੱਖੇ ਹਨ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਦੇ ਪਹਿਲੇ ਦਿਨ ਹੀ ਵੋਟਰਾਂ ਨੂੰ ਲੁਬਾਵਨ ਲਈ ਕਈ ਤਰਾਹ ਦੇ ਜੁਮਲੇ ਵਰਤੇ । ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਮੈਂ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਚੋਣਾਂ ਜਿਤਿਆ ਤਾਂ ਜਲਾਲਾਬਾਦ ਹਲਕੇ ਦੀ ਨੁਹਾਰ ਬਦਲ ਦੇਂਵਾਂਗੇ ਜੇ ਬਠਿੰਡਾ ਤੋ ਅਸੀਂ ਜਿਤੇ ਤਾਂ ਬਠਿੰਡਾ ਵੇਖ ਲਿਓ ਹੁਣ ਤੁਸੀਂ ਮੈਨੂੰ ਜਿਤਾਯੋ ਮੈ ਤੁਹਾਡੇ ਪਿੰਡਾਂ ਨੂੰ ਸਹਿਰਾ ਵਾਂਗ ਬਣਾ ਦੂੰਗਾ ਜਿੰਵੇ ਆਹ ਕਣਕ ਦੀਆ ਭਰਿਆ ਟਰਾਲੀਆਂ ਖੜਿਆ ਹਨ ਏਦਾਂ ਹੀ ਨੋਟਾਂ ਦੀਆਂ ਭਰਿਆ ਟਰਾਲੀਆਂ ਤੁਹਾਡੇ ਪਿੰਡਾਂ ਵਿਚ ਭੇਜ ਦੂੰਗਾ ਜਿੰਨੀਆਂ ਮਰਜੀ ਬੋਰੀਆਂ ਲਾਹ ਲਇਓ ਆਹ ਜਲਾਲਾਬਾਦ ਦੇ ਮੁੰਡਿਆਂ ਕੋਲ ਮੋਟਰਸਾਈਕਲ ਬਹੁਤ ਹਨ ਬਿਨਾਂ ਨੰਬਰ ਪਲੇਟ ਤੋਂ ਮੋਟਰ ਸਾਇਕਲ ਚਲਾਂਦੇ ਹਨ ਜੇ ਕੋਈ ਪੁਲਿਸ ਵਾਲਾ ਰੋਕਦਾ ਹੈ ਤਾਂ ਕਹਿੰਦੇ ਜਲਾਲਾਬਾਦ ਤੋਂ ਆਏ ਹੈ ਪੁਲਿਸ ਵਾਲੇ ਕਹਿੰਦੇ ਹਨ ਜਾਯੋ ਕਿਸੇ ਦੀ ਹਿੰਮਤ ਨਹੀਂ ਹੈ ਉਹਨਾਂ ਨੂੰ ਰੋਕਣ ਦੀ।