ਕੈਪਟਨ ਸਰਕਾਰ ਨੇ ਆਂਗਣਵਾੜੀ ਵਰਕਰਾਂ ਨਾਲ ਕੀਤਾ ਭੱਦਾ ਮਜ਼ਾਕ – ਪ੍ਰਿੰਸੀਪਲ ਬੁੱਧਰਾਮ

13


– ਮਾਣ ਭੱਤਿਆਂ ‘ਚ ਆਪਣੇ ਹਿੱਸੇ ਦੀ 40 ਫੀਸਦੀ ਰਾਸ਼ੀ ਦੇਣ ਤੋਂ ਮੁੱਕਰੀ ਕਾਂਗਰਸ ਸਰਕਾਰ

ਚੰਡੀਗੜ, 27 ਅਪ੍ਰੈਲ – ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਗਭਗ 54000 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੀਤੇ ਭੱਦੇ ਮਜ਼ਾਕ ਦੀ ਨਿਖੇਧੀ ਕੀਤੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਦੇ ਲੰਮੇ ਸੰਘਰਸ਼ ਉਪਰੰਤ ਮਾਣ-ਭੱਤੇ ਵਧਾਉਣ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਭਾਗ ਵੱਲੋਂ ਜਿਹੜਾ ਪੱਤਰ (ਸਰਕੁਲਰ) ਸ਼ੁੱਕਰਵਾਰ ਸ਼ਾਮ ਦੇ ਸਮੇਂ ਜਾਰੀ ਕੀਤਾ ਗਿਆ, ਉਹ ਆਂਗਣਵਾੜੀ ਵਰਕਰਾਂ ਨਾਲ ਧੋਖਾ ਅਤੇ ਭੱਦਾ ਮਜ਼ਾਕ ਹੈ।
ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ  ਸਤੰਬਰ 2018 ‘ਚ ਸਰਕਾਰ ਨੇ ਆਂਗਣਵਾੜੀ ਵਰਕਰਾਂ ਮਿੰਨੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਭੱਤਿਆਂ ‘ਚ ਵਾਧਾ ਕਰਕੇ ਕ੍ਰਮਵਾਰ 1500, 1250 ਅਤੇ 750 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਜਿਸ ‘ਚ 40 ਪ੍ਰਤੀਸ਼ਤ ਰਾਸ਼ੀ ਸੂਬਾ ਸਰਕਾਰ ਨੇ ਆਪਣੇ ਵੱਲੋਂ ਦੇਣੇ ਸਨ, ਪਰੰਤੂ ਹੁਣ ਜਾਰੀ ਪੱਤਰ ਅਨੁਸਾਰ ਕੈਪਟਨ ਸਰਕਾਰ ਆਪਣਾ 600 ਰੁਪਏ ਦਾ ਹਿੱਸਾ ਪਾਉਣ ਤੋਂ ਭੱਜ ਗਈ ਹੈ।
ਪ੍ਰਿੰਸੀਪਲ ਬੁੱਧਰਾਮ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਜ ਦੀ ਮਹਿੰਗਾਈ ਦੇ ਮੱਦੇਨਜ਼ਰ ਆਂਗਣਵਾੜੀ ਵਰਕਰਾਂ ਲਈ 1500 ਰੁਪਏ ਮਿੰਨੀ ਵਰਕਰਾਂ ਲਈ 1250 ਅਤੇ ਹੈਲਪਰਾਂ ਲਈ 750 ਰੁਪਏ ਮਹੀਨਾ ਵੀ ਘੱਟ ਹਨ ਅਤੇ ਇਹ ਮਾਣ ਭੱਤਾ ਸੂਬਾ ਸਰਕਾਰ ਦੇ ਘੱਟੋ ਘੱਟ ਮਜ਼ਦੂਰੀ ਦੇ ਨਿਯਮਾਂ ‘ਤੇ ਵੀ ਖਰੀ ਨਹੀਂ ਉੱਤਰਦੀ। ਪ੍ਰਿੰਸੀਪਲ ਬੁੱਧਰਾਮ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਆਪਣੇ ਹੈਲੀਕਾਪਟਰਾਂ ਅਤੇ ਸੁੱਖ ਸਹੂਲਤਾਂ ‘ਤੇ ਹੁੰਦੇ ਅੰਨੇ ਖਰਚ ‘ਚ ਕਟੌਤੀ ਕਰਕੇ ਇਨ•ਾਂ ਲੋੜਵੰਦ ਕਾਮਿਆਂ ਦੇ ਮਾਣ ਭੱਤੇ ‘ਚ ਕੀਤੀ 40 ਫੀਸਦੀ ਕਟੌਤੀ ਬਹਾਲ ਕਰਨ ਬਾਰੇ ਵੋਟਾਂ ਤੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰਨ।
ਪ੍ਰਿੰਸੀਪਲ ਬੁੱਧਰਾਮ ਨੇ ਸਮੂਹ ਆਂਗਣਵਾੜੀ ਸੰਗਠਨਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਇਹ ਨੋਟੀਫਿਕੇਸ਼ਨ ਤੁਰੰਤ ਜਾਰੀ ਨਹੀਂ ਕਰਦੀ ਤਾਂ ਉਹ ਇਨ•ਾਂ ਚੋਣਾਂ ‘ਚ ਵਾਅਦਿਆਂ ਤੋਂ ਭੱਜੀ ਕੈਪਟਨ ਸਰਕਾਰ ਨੂੰ ਵੀ ਬਾਦਲਾਂ ਵਾਂਗ ਸਬਕ ਸਿਖਾਉਣ।