ਪਟਿਆਲਾ, 26 ਅਪ੍ਰੈਲ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅੱਜ ਆਪਣੇ ਨਾਮਜਦਗੀ ਕਾਗਜ ਦਾਖਲ ਕਰਨ ਤੋਂ ਪਹਿਲਾ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਏ। ਇਸ ਮੋਕੇ ਉਹਨਾ ਨਾਲ ਬੀਬਾ ਜੈਇੰਦਰ ਕੌਰ ਅਤੇ ਹੋਰ ਪਰਵਾਰਿਕ ਮੈਂਬਰਾਂ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਤੋਂ ਇਲਾਵਾ ਡੇਰਾਬਸੀ ਦੇ ਹਲਕਾ ਇੰਚਾਰਜ ਦਪਿੰਦਰ ਸਿੰਘ ਢਿਲੋਂ, ਸਨੋਰ ਦੇ ਹਲਕਾ ਇੰਚਾਰ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਤੇਜਿੰਦਰ ਸਿੰਘ ਸੰਧੂ ਵੀ ਹਾਜਰ ਸਨ। ਸਭ ਤੋਂ ਪਹਿਲਾ ਪ੍ਰਨੀਤ ਕੌਰ ਨੇ ਪੀਰ ਬਾਬਾ ਰੋਡੇ ਸ਼ਾਹ ਦੀ ਦਰਗਾਹ ਤੇ ਸਜਦਾ ਕੀਤਾ। ਇਸ ਉਪਰੰਤ ਪ੍ਰਸਿਧ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਪੁਜਾ ਅਰਚਨਾ ਕੀਤੀ ਅਤੇ ਆਖਿਰ ਵਿਚ ਇਤਿਹਾਸਕ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸ਼ਰਧਾਪੂਰਵਕ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਸਮੁਚੇ ਧਾਰਮਿਕ ਅਸਥਾਨਾਂ ਦੇ ਬਾਹਰ ਸਮੁੱਚੀ ਕਾਂਗਰਸੀ ਲੀਡਰਸ਼ਿਪ ਦੇ ਆਹੁਦੇਦਾਰ, ਮੈਂਬਰ, ਮਹਿਲਾ ਕਾਂਗਰਸ ਦੀਆਂ ਮੈਂਬਰ ਭਾਰੀ ਗਿਣਤੀ ਵਿਚ ਹਾਜਰ ਸਨ। ਜਿਹਨਾ ਨੇ ਪ੍ਰਨੀਤ ਕੌਰ ਉਪਰ ਭਾਰੀ ਫੁਲਾਂ ਦੀ ਵਰਖਾ ਕਰਕੇ ਉਹਨਾ ਦੀ ਜਿੱਤ ਨੂੰ ਹੋਰ ਯਕੀਨੀ ਬਣਾਇਆ।
ਇਸ ਮੋਕੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ, ਡਿਪਟੀ ਮੇਅਰ ਵਿੰਨਤੀ ਸੰਗਰ, ਜਿਲਾ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋਂ, ਸੰਤ ਬਾਂਗਾ, ਸੰਤੋਖ ਸਿੰਘ, ਵਿਪਨ ਸ਼ਰਮਾ, ਸਚਿਨ ਸ਼ਰਮਾ, ਕ੍ਰਿਸਨਚੰਦ ਬੁੱਧੂ, ਅਨਿਲ ਮੰਗਲਾ, ਪਿੰਕੀ ਪੰਡਿਤ, ਨਰੇਸ਼ ਦੁੱਗਲ, ਅਤੁੱਲ ਯੋਸ਼ੀ, ਨੰਦਲਾਲ ਗੁਰਾਬਾ, ਅਨਿਲ ਮੋਦਗਿਲ, ਯੂਥ ਦੇ ਪ੍ਰਧਾਨ ਸੰਦੀਪ ਮਲਹੋਤਰਾ, ਕੰਵਲਜੀਤ ਸਹਿਗਲ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਵਿਜੇ ਕੂਕਾ, ਅਨਿਲ ਮਹਿਤਾ, ਨਰਿੰਦਰ ਸਹਿਗਲ, ਸਵਤੰਤਰ ਪਾਸੀ, ਨਰਿੰਦਰ ਲਾਲੀ, ਸ਼ੇਰ ਖਾਨ, ਕਰਨ ਗੋੜ, ਨਿਖਲ ਕਾਕਾ, ਜਸਵਿੰਦਰ ਜੁਲਕਾ ਤੋਂ ਇਲਾਵਾ ਸਮੁਚੇ ਕਾਂਗਰਸੀ ਕੋਂਸਲਰ, ਬੀ.ਸੀ. ਅਤੇ ਐਸ.ਸੀ. ਸੈਲ ਦੇ ਨੁਮਾਇਦੇ, ਮਹਿਲਾ ਕਾਂਗਰਸ ਦੀਆਂ ਮੈਂਬਰਾਂ, ਯੂਥ ਕਾਂਗਰਸ ਦੀ ਟੀਮ ਅਤੇ ਸਮੁਚੀ ਕਾਂਗਰਸ ਲੀਡਰਸ਼ਿਪ ਹਾਜਰ ਸੀ।
ਫੋਟੋ ਕੈਪਸ਼ਨ-ਪ੍ਰਨੀਤ ਕੌਰ ਵੱਖ ਵੱਖ ਧਾਰਮਿਕ ਅਸਥਾਨਾਂ ਉਪਰ ਨਤਮਸਤਕ ਹੁੰਦੇ ਹੋਏ।